ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਵਾਣੀ ਕਪੂਰ ਖਿਲਾਫ ਸ਼ਿਕਾਇਤ ਦਰਜ

11/22/2019 12:12:52 PM

ਮੁੰਬਈ(ਬਿਊਰੋ)– ਬਾਲੀਵੁੱਡ ਸਿਤਾਰੇ ਅਕਸਰ ਫੈਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਟਰੋਲ ਹੁੰਦੇ ਹਨ। ਅਜਿਹੇ ’ਚ ਬਹੁਤ ਸਿਤਾਰੇ ਅਜਿਹੇ ਹਨ, ਜੋ ਕੱਪੜਿਆਂ ਨੂੰ ਲੈ ਕੇ ਟਰੋਲਜ਼ ਦੇ ਨਿਸ਼ਾਨੇ ’ਤੇ ਆ ਜਾਂਦੇ ਹਨ। ਹਾਲ ਹੀ ‘ਚ ਫਿਲਮ ਅਭਿਨੇਤਰੀ ਵਾਣੀ ਕਪੂਰ ਦੀ ਡਰੈੱਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਹੰਗਾਮਾ ਖੜ੍ਹਾ ਹੋ ਗਿਆ। ਅਸਲ ਵਿਚ ਵਾਣੀ ਕਪੂਰ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਵਿਚ ਉਸ ਨੇ ਫਰੰਟ ਨਾਟ ਕਰਾਪ ਟਾਪ ਪਹਿਨਿਆ ਹੋਇਆ ਸੀ। ਜਿਸ ’ਤੇ ‘ਹਰੇ ਰਾਮ’ ਲਿਖਿਆ ਹੋਇਆ ਸੀ। ਇਸ ਪਿਛੋਂ ਸੋਸ਼ਲ ਮੀਡੀਆ ’ਤੇ ਉਸ ਦੀ ਕਾਫੀ ਆਲੋਚਨਾ ਵੀ ਹੋਈ।
PunjabKesari
ਹੁਣ ਵਾਣੀ ਵਿਰੁੱਧ ਸ਼ਿਕਾਇਤ ਐੱਨ. ਐੱਮ. ਜੋਸ਼ੀ ਮਾਰਗ ਪੁਲਸ ਥਾਣੇ ਵਿਚ ਦਰਜ ਹੋਈ ਹੈ। ਸ਼ਿਕਾਇਤਕਰਤਾ ਰਮਾ ਸਾਵੰਤ ਨੇ ਕਿਹਾ ਹੈ ਕਿ ਵਾਣੀ ਨੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ ਹੈ। ਉਸ ਨੂੰ ਸੱਦ ਕੇ ਉਸ ਦਾ ਬਿਆਨ ਲਿਆ ਜਾਵੇ ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News