ਗਾਇਕ ਵੱਡਾ ਗਰੇਵਾਲ ਕੋਲੋਂ ਅਫੀਮ ਬਰਾਮਦ, ਗ੍ਰਿਫਤਾਰੀ ਤੋਂ ਬਾਅਦ ਭੇਜਿਆ ਬਰਨਾਲਾ ਜੇਲ੍ਹ

4/18/2020 4:37:45 PM

ਜਲੰਧਰ (ਵੈੱਬ ਡੈਸਕ) - ਪੰਜਾਬੀ ਗਾਇਕ ਅਤੇ ਅਦਾਕਾਰ ਜੀ ਐਸ ਗਰੇਵਾਲ ਉਰਫ ਵੱਡਾ ਗਰੇਵਾਲ ਨਸ਼ੇ ਦੀ ਓਵਰਡੋਜ਼ ਕਾਰਨ ਪਿਛਲੇ ਕੁਝ ਦਿਨਾਂ ਤੋਂ ਮੋਹਾਲੀ ਦੇ ਹਸਪਤਾਲ ਵਿਚ ਦਾਖਿਲ ਸੀ। ਬੀਤੇ ਦਿਨੀਂ ਸੁਹਾਣਾ ਦੇ ਸੁਪਰ ਸਪੈਸ਼ਲਿਟੀ ਵਿਚੋਂ ਛੁੱਟੀ ਮਿਲਣ ਤੋਂ ਬਾਅਦ ਪੁਲਸ ਨੇ ਗਾਇਕ ਨੂੰ ਗ੍ਰਿਫਤਾਰ ਕਰ ਲਿਆ।ਵੱਡਾ ਗਰੇਵਾਲ ਕੋਲੋਂ 30 ਗ੍ਰਾਮ ਦੇ ਕਰੀਬ ਅਫੀਮ ਵੀ ਬਰਾਮਦ ਕੀਤੀ। ਇਸ ਦੌਰਾਨ ਡੀ. ਐਸ.ਪੀ. ਰਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਗਾਇਕ ਨੂੰ ਬਰਨਾਲਾ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ।
PunjabKesari
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਵੱਡਾ ਗਰੇਵਾਲ ਦੀ ਸਿਹਤ ਕਾਫੀ ਗੰਭੀਰ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਦੌਰਾਨ ਉਸ ਨੂੰ 2 ਦਿਨ ਵੈਂਟੀਲੇਟਰ 'ਤੇ ਵੀ ਰੱਖਿਆ ਗਿਆ ਸੀ। ਸਿਹਤ ਵਿਚ ਸੁਧਾਰ ਹੋਣ ਤੋਂ ਬਾਅਦ ਉਸ ਨੂੰ ਵਾਰਡ ਵਿਚ ਸ਼ਿਫਟ ਕੀਤਾ ਗਿਆ ਸੀ। ਜਿਵੇਂ ਹੀ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਉਸ ਨੂੰ ਸੁਹਾਣਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਗਿਆ। ਜਾਂਚ ਅਧਿਕਾਰੀ ਮੁਤਾਬਿਕ ਸੁਹਾਣਾ ਹਸਪਤਾਲ ਨੇ ਹੀ ਪੁਲਸ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਗਾਇਕ ਦੀ ਗੰਭੀਰ ਹਾਲਤ ਨਸ਼ੇ ਦੀ ਓਵਰਡੋਜ਼ ਕਰਕੇ ਹੋਈ ਸੀ। ਪੁਲਸ ਨੇ ਵੱਡਾ ਗਰੇਵਾਲ ਖਿਲਾਫ ਮਾਮਲਾ ਦਰਜ ਕਰਕੇ ਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਪੁਲਸ ਨੂੰ ਪਤਾ ਲਗਾ ਕਿ ਉਹ ਕੁਝ ਦਿਨ ਪਹਿਲਾਂ ਸੈਕਟਰ-51 ਵਿਚ ਆਪਣੇ ਦੋਸਤਾਂ ਨੂੰ ਮਿਲਣ ਆਇਆ ਸੀ। ਇਸੇ ਦੌਰਾਨ ਉਹ ਵੱਖ-ਵੱਖ ਹੋਟਲਾਂ ਵਿਚ ਵੀ ਜਾ ਕੇ ਰਹਿੰਦਾ ਰਿਹਾ ਸੀ। ਪੁਲਸ ਨੇ ਉਸ ਦੇ 2 ਦੋਸਤਾਂ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਵੀ ਕੀਤੀ ਸੀ। ਅੱਜ ਵੱਡਾ ਗਰੇਵਾਲ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਗਾਇਕ

ਦੱਸਣਯੋਗ ਹੈ ਕਿ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਗਾਇਕ ਐਲੀ ਮਾਂਗਟ ਨੇ ਵੱਡਾ ਗਰੇਵਾਲ ਦੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਸੀ, ''ਉਸ ਲਈ ਦੁਆ ਕਰੋ ਕਿ ਸਭ ਠੀਕ ਹੋ ਜਾਵੇ ਪਰ ਕੁਝ ਲੋਕਾਂ ਨੇ ਤਸਵੀਰ ਪਾ ਕੇ ਕਿਹਾ ਸੀ ਕਿ ਓਵਰਡੋਜ਼ ਹੋ ਗਈ। ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ, ਉਸ ਨੂੰ ਕੋਈ ਹੋਰ ਪ੍ਰੋਬਲਮ ਹੈ। ਬਾਬਾ ਜੀ ਮਿਹਰ ਕਰਨ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News