ਵਰੁਣ ਧਵਨ ਨੇ ਕੀਤਾ ਕੈਂਸਰ ਪੀੜਤ ਬੱਚਿਆਂ ਨਾਲ ਡਾਂਸ, ਵੀਡੀਓ ਵਾਇਰਲ

12/16/2019 10:25:05 AM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਵਰੁਣ ਧਵਨ ਜਲਦ ਹੀ ਸ਼ਰਧਾ ਕਪੂਰ ਨਾਲ ਫਿਲਮ ‘ਸਟ੍ਰੀਟ ਡਾਂਸਰ’ ਵਿਚ ਕੰਮ ਕਰਦੇ ਨਜ਼ਰ ਆਉਣਗੇ। ਫਿਲਮ ਦੇ ਕੁੱਝ ਪੋਸਟਰ ਸਾਹਮਣੇ ਆ ਚੁੱਕੇ ਹਨ ਪਰ ਫੈਨਜ਼ ਨੂੰ ਇੰਤਜ਼ਾਰ ਹੈ ਇਸ ਫਿਲਮ ਦੇ ਟਰੇਲਰ ਦਾ। ਵਰੁਣ ਧਵਨ ਆਪਣੇ ਵਰਕ ਫਰੰਟ ’ਤੇ ਸਰਗਰਮ ਰਹਿਣ ਦੇ ਨਾਲ-ਨਾਲ ਸੋਸ਼ਲ ਮੀਡੀਆ ’ਤੇ ਵੀ ਕਾਪੀ ਐਕਟਿਵ ਰਹਿੰਦੇ ਹਨ। ਇੰਸਟਾਗ੍ਰਾਮ ’ਤੇ ਉਨ੍ਹਾਂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਕੈਂਸਰ ਪੀੜਤ ਬੱਚਿਆਂ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵਰੁਣ ਆਪਣੀ ਫਿਲਮ ‘ਕਲੰਕ’ ਦੇ ਗੀਤ ‘ਬਾਕੀ ਸਭ ਫਰਸਟ ਕਲਾਸ ਹੈ’ ’ਤੇ ਡਾਂਸ ਕਰ ਰਹੇ ਹਨ। ਵੀਡੀਓ ਵਿਚ ਉਹ ਬੱਚਿਆਂ ਨਾਲ ਮਿਲ ਕੇ ਇਸ ਮੌਕੇ ਨੂੰ ਇੰਜੁਆਏ ਕਰਦੇ ਦਿਖਾਈ ਦੇ ਰਹੇ ਹਨ।

 
 
 
 
 
 
 
 
 
 
 
 
 
 

"Baaki Sab First Class Hain" 🕺 #VarunDhawan joins Hope 2019 to spread the message - Childhood Cancer is Curable, performs with the kids and doctors @varundvn

A post shared by Hype PR (@hypenq_pr) on Dec 14, 2019 at 10:18pm PST


ਗੱਲ ਕਰੀਏ ਫਿਲਮ ‘ਸਟ੍ਰੀਟ ਡਾਂਸਰ’ ਦੀ ਤਾਂ ਇਸ ਫਿਲਮ ਦਾ ਟਰੇਲਰ 18 ਦਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਫਿਲਮ ਦਾ ਨਿਰਦੇਸ਼ਨ ਰੇਮੋ ਡਿਸੂਜ਼ਾ ਨੇ ਕੀਤਾ ਹੈ ਅਤੇ ਇਸ ਦਾ ਪ੍ਰੋਡਕਸ਼ਨ ਭੂਸ਼ਣ ਕੁਮਾਰ ਕਰ ਰਹੇ ਹਨ। ਫਿਲਮ ਵਿਚ ਨੋਰਾ, ਪ੍ਰਭੂ ਦੇਵਾ, ਰਾਘਵ ਜੂਯਲ ਅਤੇ ਧਰਮੇਸ਼ ਨਜ਼ਰ ਆਉਣਗੇ। ਫਿਲਮ ਅਗਲੇ ਸਾਲ 24 ਜਨਵਰੀ ਨੂੰ ਰਿਲੀਜ਼ ਹੋਵੇਗੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News