ਵਿਜੂ ਖੋਟੇ ਦਾ ਦਿਹਾਂਤ, ''ਸ਼ੋਲੇ'' ''ਚ ''ਕਾਲੀਆ'' ਦੇ ਕਿਰਦਾਰ ਨਾਲ ਹੋਏ ਸਨ ਮਸ਼ਹੂਰ

9/30/2019 11:12:23 AM

ਮੁੰਬਈ (ਬਿਊਰੋ) — 'ਕਾਲੀਆ' ਦੇ ਆਈਕੌਨਿਕ ਕੈਰੇਕਟਰ ਨਾਲ ਮਸ਼ਹੂਰ ਬਾਲੀਵੁੱਡ ਐਕਟਰ ਵਿਜੂ ਖੋਟੇ ਦਾ 78 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਵਿਜੂ ਖੋਟੇ ਲੰਬੇ ਸਮੇਂ ਤੋਂ ਬੀਮਾਰ ਸਨ। ਅੱਜ 30 ਸਤੰਬਰ ਦੀ ਸਵੇਰ ਉਨ੍ਹਾਂ ਨੇ ਆਪਣੇ ਮੁੰਬਈ ਘਰ 'ਚ ਅੰਤਿਮ ਸਾਹ ਲਿਆ। ਵਿਜੂ ਖੋਟੇ ਦੇ ਦਿਹਾਂਤ ਨਾਲ ਬਾਲੀਵੁੱਡ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਬਾਲੀਵੁੱਡ ਸਿਤਾਰਿਆਂ ਨੇ ਦੇ ਨਾਲ ਉਨ੍ਹਾਂ ਦੇ ਫੈਨਜ਼ ਨੇ ਵਿਜੂ ਖੋਟੇ ਨੂੰ ਸ਼ਰਧਾਂਜਲੀ ਦੇ ਰਹੇ ਹਨ।

 

ਦੱਸਣਯੋਗ ਹੈ ਕਿ ਵਿਜੂ ਖੋਟੇ ਨੇ ਆਪਣੇ ਕਰੀਅਰ 'ਚ 300 ਤੋਂ ਵੀ ਵੱਧ ਹਿੰਦੀ ਤੇ ਮਰਾਠੀ ਫਿਲਮਾਂ 'ਚ ਕੰਮ ਕੀਤਾ ਹੈ। 'ਸ਼ੋਲੇ' ਫਿਲਮ 'ਚ ਉਨ੍ਹਾਂ ਦੇ ਕਿਰਦਾਰ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਇਸ ਫਿਲਮ 'ਚ ਗੱਬਰ ਦੇ ਨਾਲ 'ਅਬ ਤੇਰਾ ਕਿਆ ਹੋਗਾ ਕਾਲੀਆ' ਬਹੁਤ ਮਸ਼ਹੂਰ ਹੋਇਆ ਸੀ। ਹੁਣ ਵੀ ਲੋਕ ਇਸ ਡਾਈਲਾਗ ਨੂੰ ਬੋਲਦੇ ਦੇਖੇ ਜਾ ਸਕਦੇ ਹਨ। 'ਸ਼ੋਲੇ' ਤੋਂ ਇਲਾਵਾ 'ਅੰਦਾਜ਼ ਅਪਨਾ ਅਪਨਾ', 'ਅਤਿਥੀ ਤੁਮ ਕਬ ਆਓਗੇ', 'ਗੋਲਮਾਲ 3' ਵਰਗੀਆਂ ਫਿਲਮਾਂ 'ਚ ਨਿਭਾਏ ਕਿਰਦਾਰ ਲਈ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News