ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਵਿੱਕੀ ਕੌਸ਼ਲ

10/4/2019 11:43:48 AM

ਮੁੰਬਈ (ਬਿਊਰੋ) — 'ਉੜੀ ਦਿ ਸਰਜੀਕਲ ਸਟ੍ਰਾਈਕ' ਹੀਰੋ ਵਿੱਕੀ ਕੌਸ਼ਲ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਵਿੱਕੀ ਕੌਸ਼ਲ ਦੀ ਇਹ ਤਸਵੀਰ ਸ੍ਰੀ ਹਰਿਮੰਦਰ ਸਾਹਿਬ ਦੌਰਾਨ ਦੀ ਹੈ, ਜਿੱਥੇ ਉਹ ਮੱਥਾ ਟੇਕਣ ਗਏ ਸਨ। ਇਸ ਦੌਰਾਨ ਵਿੱਕੀ ਕੌਸ਼ਲ ਨੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾਇਆ, ਜਿਸ 'ਚ ਉਹ ਕਾਫੀ ਸ਼ਾਨਦਾਰ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ 25 ਮਿੰਟਾਂ 'ਚ ਦੋ ਲੱਖ ਤੋਂ ਵੱਧ ਲਾਇਕਸ ਮਿਲ ਚੁੱਕੇ ਹਨ। ਵਿੱਕੀ ਕੌਸ਼ਲ ਨੇ ਇਸ ਪੋਸਟ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ, 'ਬਾਬਾ ਜੀ, ਮਿਹਰ ਬਖਸ਼ੋ... ਸਰਦਾਰ ਉਧਮ ਸਿੰਘ ਇੱਥੋ ਸ਼ੁਰੂ ਕਰਨ ਜਾ ਰਹੇ ਹਾਂ...।'

 
 
 
 
 
 
 
 
 
 
 
 
 
 

Babaji, mehr bakshyo. 🙏 #SardarUdhamSingh here we go!

A post shared by Vicky Kaushal (@vickykaushal09) on Oct 3, 2019 at 9:48pm PDT


ਦੱਸ ਦਈਏ ਵਿੱਕੀ ਕੌਸ਼ਲ ਪੰਜਾਬ ਦੇ ਕ੍ਰਾਂਤੀਕਾਰੀ ਯੋਧੇ ਸ਼ਹੀਦ ਉਧਮ ਸਿੰਘ ਦੇ ਕਿਰਦਾਰ 'ਚ ਨਜ਼ਰ ਆਉਣਗੇ। ਜੀ ਹਾਂ ਉਹ ਸੁਜੀਤ ਸਰਕਾਰ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਸਰਦਾਰ ਉਧਮ ਸਿੰਘ' 'ਚ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਇਹ ਫਿਲਮ ਉਧਮ ਸਿੰਘ ਦੀ ਜੀਵਨੀ 'ਤੇ ਬਣ ਰਹੀ ਹੈ। ਇਹ ਫਿਲਮ ਅਗਲੇ ਸਾਲ 2 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News