ਨੌਜਵਾਨ 'ਤੇ ਚੜ੍ਹਿਆ ਵਿੱਕੀ ਕੌਸ਼ਲ ਦੀ 'ਉੜੀ' ਦਾ ਰੰਗ, ਜੁਆਇਨ ਕੀਤੀ 'ਇੰਡੀਅਨ ਨੇਵੀ'

7/15/2019 12:00:43 PM

ਮੁੰਬਈ (ਬਿਊਰੋ) — ਕੁਝ ਫਿਲਮਾਂ ਮਨੋਰੰਜਨ ਕਰਦੀਆਂ ਹਨ ਤੇ ਕੁਝ ਫਿਲਮਾਂ ਪ੍ਰੇਰਣਾ ਬਣ ਜਾਂਦੀਆਂ ਹਨ। ਵਿੱਕੀ ਕੌਸ਼ਲ ਦੀ ਫਿਲਮ 'ਉੜੀ ਦਿ ਸਰਜੀਕਲ ਸਟ੍ਰਾਈਕ' ਵੀ ਇਨ੍ਹਾਂ 'ਚੋਂ ਇਕ ਹੈ। ਇਕ ਨੌਜਵਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ 'ਉੜੀ' ਫਿਲਮ ਦੇਖਣ ਤੋਂ ਬਾਅਦ ਹੀ ਇੰਡੀਅਨ ਨੇਵੀ ਜੁਆਇਨ ਕਰਨ ਦਾ ਫੈਸਲਾ ਕੀਤਾ। ਸੋਸ਼ਲ ਮੀਡੀਆ 'ਤੇ ਮੈਸੇਜ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਵਿੱਕੀ ਕੌਸ਼ਲ ਨੇ ਉਸ ਨੂੰ ਨਵੀਂ ਮੰਜਿਲ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।

PunjabKesari
ਫੈਨ ਨੇ ਲਿਖਿਆ, ''ਮੈਂ ਕੇਰਲ ਦੀ ਐਜੀਮਾਲਾ ਨੇਲਵੀ ਐਕਡਮੀ ਜਲਦ ਹੀ ਜੁਆਇਨ ਕਰਨ ਜਾ ਰਿਹਾ ਹਾਂ। ਮੇਰੀ ਟਰੇਨਿੰਗ ਇਸ ਮਹੀਨੇ ਦੀ 15 ਤਾਰੀਖ (15 ਜੁਲਾਈ) ਤੋਂ ਸ਼ੁਰੂ ਹੋਣ ਵਾਲੀ ਹੈ, ਜੋ 4 ਸਾਲ ਤੱਕ ਚੱਲੇਗੀ। ਉਸ ਤੋਂ ਬਾਅਦ ਮੈਂ ਇੰਡੀਅਨ ਨੇਵੀ ਦਾ ਇਕ ਅਫਸਰ ਬਣ ਜਾਵਾਂਗਾ। ਤੁਹਾਡੀ ਫਿਲਮ ਨੇ ਮੈਨੂੰ ਨੇਵੀ ਜੁਆਇਨ ਕਰਨ ਲਈ ਇੰਸਪਾਇਰ ਕੀਤਾ ਹੈ। ਮੈਂ ਮਹਿਸੂਸ ਕਰ ਸਕਦਾ ਹਾਂ ਕਿ ਮੇਰੇ ਵਾਂਗ ਹੀ ਕਈ ਹੋਰ ਲੋਕਾਂ ਨੂੰ ਤੁਹਾਡੀ ਫਿਲਮ ਨੇ ਪ੍ਰੇਰਿਤ ਕੀਤਾ ਹੋਵੇਗਾ। ਇਸ ਵਧੀਆ ਫਿਲਮ ਨੂੰ ਬਣਾਉਣ ਲਈ ਧੰਨਵਾਦ। ਇਹ ਹਮੇਸ਼ਾ ਸਾਡੇ ਦਿਲ ਤੇ ਦਿਮਾਗ 'ਚ ਰਹੇਗੀ। ਮੈਂ ਟਰੇਨਿੰਗ 'ਤੇ ਜਾਣ ਤੋਂ ਪਹਿਲਾਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਸੀ ਕਿ ਫਿਲਮ 'ਉੜੀ' ਦੇਖਣ ਤੋਂ ਬਾਅਦ ਮੈਨੂੰ ਇੰਡੀਅਨ ਨੇਵੀ ਜੁਆਇਨ ਕਰਨ ਦੀ ਪ੍ਰੇਰਣਾ ਮਿਲੀ।''

PunjabKesari
ਵਿੱਕੀ ਕੌਸ਼ਲ ਨੇ ਜ਼ਾਹਿਰ ਕੀਤੀ ਖੁਸ਼ੀ
ਵਿੱਕੀ ਕੌਸ਼ਲ ਦੇ ਫੈਨ ਦੇ ਇਸ ਪੱਤਰ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਕੇ ਖੁਸ਼ੀ ਜ਼ਾਹਿਰ ਕੀਤੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਫੈਨ ਦਾ ਇਹ ਮੈਸੇਜ ਫਿਲਮ ਦੇ ਡਾਇਰੈਕਟਰ ਆਦਿਤਿਆ ਧਰ ਨੂੰ ਵੀ ਭੇਜਿਆ। ਵਿੱਕੀ ਨੇ ਲਿਖਿਆ, 'ਸਾਡੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਹਨ। ਮੇਰੀਆਂ ਸ਼ੁੱਭਕਾਮਨਾਵਾਂ ਤੁਹਾਡੇ ਨਾਲ ਹੈ ਮੇਰੇ ਦੋਸਤ, ਜੈ ਹਿੰਦ।'



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News