ਵਿਦਿਆ ਬਾਲਨ ਦਾ ਖੁਲਾਸਾ, ਹੋਟਲ ਦੇ ਕਮਰੇ ’ਚ ਲੈ ਕੇ ਜਾਣਾ ਚਾਹੁੰਦਾ ਸੀ ਡਾਇਰੈਕਟਰ

8/27/2019 1:29:23 PM

ਨਵੀਂ ਦਿੱਲੀ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਿਦਿਆ ਬਾਲਨ ਇੰਡਸਟਰੀ ਦੀ ਬਿਹਤਰੀਨ ਅਭਿਨੇਤਰੀਆਂ ’ਚੋਂ ਇਕ ਹੈ। ਉਨ੍ਹਾਂ ਦੀ ਫਿਲਮ ‘ਮਿਸ਼ਨ ਮੰਗਲ’ ਰਿਲੀਜ਼ ਹੋਈ ਹੈ, ਜੋ ਬਾਕਸ ਆਫਿਸ ’ਤੇ 164.61 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਹਾਲ ਹੀ ’ਚ ਇਕ ਇੰਟਰਵਿਊ ’ਚ ਵਿਦਿਆ ਬਾਲਨ ਨੇ ਆਪਣੇ ਕਰੀਅਰ ਤੇ ਆਪਣੇ ਨਾਲ ਹੋਈ ਕਾਸਟਿੰਗ ਕਾਊਚ ਬਾਰੇ ਖੁੱਲ੍ਹ ਕੇ ਗੱਲ ਕੀਤੀ। ਅਦਾਕਾਰਾ ਨੇ ਸਾਲ 2005 ’ਚ ਫਿਲਮ ‘ਪਰਿਣੀਤਾ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਕਈ ਸੁਪਰਹਿੱਟ ਫਿਲਮਾਂ ਵੀ ਫਿਲਮ ਇੰਡਸਟਰੀ ਨੂੰ ਦਿੱਤੀਆਂ ਹਨ। ਵਿਦਿਆ ਬਾਲਨ ਨੇ ਦੱਸਿਆ ਕਿ ਕਿਵੇਂ ਉਸ ਨੇ ਇਕ ਅਭਿਨੇਤਰੀ ਬਣਨ ਲਈ ਲੰਬਾ ਸੰਘਰਸ਼ ਕੀਤਾ ਸੀ।

ਇਕ ਇੰਟਰਵਿਊ ਦੌਰਾਨ ਵਿਦਿਆ ਬਾਲਨ ਨੇ ਕਿਹਾ, ‘‘ਇਕ ਸਮੇਂ ’ਚ ਮੇਰੇ ਹੱਥ ’ਚੋਂ ਇਕ-ਦੋ ਨਹੀਂ ਸਗੋਂ 12 ਪ੍ਰੋਜੈਕਟਸ ਚਲੇ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਨਾਲ ਹੋਈ ਘਟਨਾ ਦਾ ਜ਼ਿਕਰ ਵੀ ਕੀਤਾ, ਜਦੋਂ ਇਕ ਡਾਇਰੈਕਟਰ ਮੈਨੂੰ ਹੋਟਲ ਦੇ ਕਮਰੇ ’ਚ ਲੈ ਕੇ ਜਾਣਾ ਚਾਹੁੰਦਾ ਸੀ। ਮੈਨੂੰ ਯਾਦ ਹੈ ਕਿ ਇਕ ਵਾਰ ਮੈਂ ਚੇਨਈ ’ਚ ਕੰਮ ਦੇ ਸਿਲਸਿਲੇ ’ਚ ਇਕ ਡਾਇਰੈਕਟਰ ਨੂੰ ਮਿਲਣ ਗਈ ਸੀ। ਮੈਂ ਉਸ ਨੂੰ ਕਿਹਾ ਕਿ ਚੱਲੋ ਚੱਲ ਕੇ ਕੌਫੀ ਸ਼ਾਪ ’ਚ ਬੈਠਦੇ ਹਨ ਅਤੇ ਗੱਲਾਂ ਕਰਦੇ ਹਾਂ ਪਰ ਉਹ ਵਾਰ-ਵਾਰ ਮੈਨੂੰ ਕਮਰੇ ’ਚ ਜਾਣ ਲਈ ਬੋਲ ਰਿਹਾ ਸੀ। ਉਹ ਆਖ ਰਿਹਾ ਸੀ ਕਿ ਉਸ ਨੇ ਮੇਰੇ ਨਾਲ ਗੱਲ ਕਰਨੀ ਹੈ ਅਤੇ ਸਾਨੂੰ ਕਮਰੇ ’ਚ ਚੱਲਣਾ ਚਾਹੀਦਾ ਹੈ।’’ ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ, ‘‘ਡਾਇਰੈਕਟਰ ਦੀ ਸੋਚ ਨੂੰ ਪੜਦੇ ਹੋਏ ਮੈਂ ਉਸ ਨਾਲ ਕਮਰੇ ’ਚ ਚਲੀ ਗਈ ਪਰ ਮੈਂ ਦਰਵਾਜਾ ਖੁੱਲ੍ਹਾ ਛੱਡ ਦਿੱਤਾ। ਉਹ ਡਾਇਰੈਕਟਰ ਬਿਨਾਂ ਕੁਝ ਬੋਲੇ 5 ਮਿੰਟ ਬਾਅਦ ਉਥੋ ਚਲਾ ਗਿਆ।’’

ਦੱਸਣਯੋਗ ਹੈ ਕਿ ਵਿਦਿਆ ਬਾਲਨ ਲੰਬੇ ਸਮੇਂ ਤੋਂ ਇੰਡਸਟਰੀ ਦਾ ਹਿੱਸਾ ਹੈ। ਵਿਦਿਆ ਬਾਲਨ ‘ਮਿਸ਼ਨ ਮੰਗਲ’ ਬਾਕਸ ਆਫਿਸ ’ਤੇ ਸ਼ਾਨਦਾਰ ਕਮਾਈ ਕਰ ਰਹੀ ਹੈ। ਫਿਲਮ ਨੇ ਇਕ ਹਫਤੇ ’ਚ ਹੀ 100 ਕਰੋੜ ਦਾ ਆਂਕੜਾ ਪਾਰ ਕਰ ਲਿਆ ਸੀ। ਫਿਲਮ ’ਚ ਵਿਦਿਆ ਬਾਲਨ ਤੋਂ ਇਲਾਵਾ ਅਕਸ਼ੈ ਕੁਮਾਰ, ਤਾਪਸੀ ਪਨੂ, ਕ੍ਰਿਤੀ ਕੁਲਹਾਰੀ, ਸੋਨਾਕਸ਼ੀ ਸਿਨ੍ਹਾ ਵਰਗੇ ਸਿਤਾਰੇ ਮੁੱਖ ਭੂਮਿਕਾ ’ਚ ਹਨ। 


 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News