B'day Spl : ਫਿੱਟਨੈੱਸ ਫਰੀਕ ਹੈ 'ਵਿਦਿਆ ਮਾਲਵਡੇ'

3/2/2019 1:43:50 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਕਾਨ ਦੀ ਫਿਲਮ 'ਚੱਕ ਦੇ ਇੰਡੀਆ' 'ਚ ਨਜ਼ਰ ਆਉਣ ਵਾਲੀ ਅਦਾਕਾਰਾ ਵਿਦਿਆ ਮਾਲਵਡੇ ਅੱਜ ਆਪਣਾ 46ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਵਿਦਿਆ ਫਿਟਨੈੱਸ ਦੀ ਫਰੀਕ ਹੈ ਅਤੇ ਅਕਸਰ ਹੀ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਵਿਦਿਆ ਦੀ ਜ਼ਿੰਦਗੀ 'ਚ ਕਾਫੀ ਉਤਰਾਅ ਚੜਾਅ ਆਏ। ਦੱਸ ਦੇਈਏ ਕਿ ਵਿਦਿਆ ਦਾ ਜਨਮ 2 ਮਾਰਚ 1973 'ਚ ਹੋਇਆ ਸੀ। ਉਸ ਨੇ ਆਪਣੀ ਸਕੂਲੀ ਪੜਾਈ ਤੋਂ ਬਾਅਦ ਲਾਅ ਦੀ ਪੜਾਈ ਕੀਤੀ ਪਰ ਬਾਅਦ 'ਚ ਆਪਣੇ ਇੰਟਰੈਸਟ ਕਾਰਨ ਉਹ ਏਅਰਹੌਸਟੇਸ ਬਣੀ। 24 ਸਾਲ ਦੀ ਉਮਰ 'ਚ ਵਿਦਿਆ ਨੇ ਪਾਇਲਟ ਕੈਪਟਨ ਅਰਵਿੰਦ ਸਿੰਘ ਬੱਗਾ ਨਾਲ ਵਿਆਹ ਕਰਵਾਇਆ ਸੀ ਪਰ ਵਿਆਹ ਤੋਂ 3 ਸਾਲ ਬਾਅਦ ਉਸ ਦੇ ਪਤੀ ਦਾ ਦਿਹਾਂਤ ਹੋ ਗਿਆ।

PunjabKesari

ਇਸ ਤੋਂ ਬਾਅਦ ਸਾਲ 2003 'ਚ ਉਸ ਨੇ ਬਾਲੀਵੁੱਡ 'ਤ ਫਿਲਮ 'ਇੰਤੇਹਾ' ਨਾਲ ਐਂਟਰੀ ਕੀਤੀ ਪਰ ਉਸ ਨੂੰ ਪਛਾਣ ਨਾ ਮਿਲ ਸਕੀ। ਸਾਲ 2007 'ਚ ਰਿਲੀਜ਼ ਹੋਈ ਫਿਲਮ 'ਚੱਕ ਦੇ ਇੰਡੀਆ' ਨਾਲ ਉਸ ਪਛਾਣ ਮਿਲੀ।

PunjabKesari

ਹਾਕੀ 'ਤੇ ਆਧਾਰਿਤ ਇਸ ਫਿਲਮ 'ਚ ਵਿਦਿਆ ਨੇ ਵਿਦਿਆ ਸ਼ਰਮਾ ਨਾਂ ਦੇ ਪਲੇਅਰ ਦਾ ਕਿਰਦਾਰ ਨਿਭਾਇਆ ਸੀ। ਇਹ ਫਿਲਮ ਸੁਪਰਹਿੱਟ ਸਾਬਿਤ ਹੋਈ।

PunjabKesari

2009 'ਚ ਕਰਵਾਇਆ ਦੂਜਾ ਵਿਆਹ

ਸਾਲ 2009 'ਚ ਵਿਦਿਆ ਨੇ ਸੰਜੇ ਦਯਮਾ ਨਾਲ ਵਿਆਹ ਕਰਵਾਇਆ। ਸੰਜੇ ਨੇ ਫਿਲਮ 'ਲਗਾਨ' 'ਚ ਡਾਇਰੈਕਟਰ ਆਸ਼ੁਤੋਸ਼ ਗੋਵਾਰੀਕਰ ਨਾਲ ਐਸੋਸੀਏਟ ਡਾਇਰੈਕਟਰ ਦੇ ਤੌਰ 'ਤੇ ਕੰਮ ਕੀਤਾ ਸੀ। ਦੋਵਾਂ ਦੇ ਵਿਆਹ ਨੂੰ 10 ਸਾਲ ਪੂਰੇ ਹੋ ਚੁੱਕੇ ਹਨ। ਵਿਦਿਆ ਆਪਣੇ ਪਤੀ ਨਾਲ ਵੀ ਸੋਸ਼ਲ ਮੀਡੀਆ 'ਤੇ ਅਕਸਰ ਹੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਫਿੱਟਨੈੱਸ ਦਾ ਰੱਖਦੀ ਹੈ ਖਾਸ ਧਿਆਨ

ਵਿਦਿਆ ਇੰਸਟਾਗ੍ਰਾਮ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਉਥੇ ਉਸ ਦੇ 2 ਲੱਖ ਤੋਂ ਜ਼ਿਆਦਾ ਫਾਲੋਅਰਸ ਹਨ। ਵਿਦਿਆ ਆਪਣੀ ਫਿੱਟਨੈੱਸ ਦਾ ਕਾਫੀ ਧਿਆਨ ਰੱਖਦੀ ਹੈ। ਉਹ ਆਪਣੇ ਇੰਸਟਾਗ੍ਰਾਮ 'ਤੇ ਅਕਸਰ ਹੀ ਵਰਕ ਆਊਟ ਕਰਦੀ ਨਜ਼ਰ ਆਉਂਦੀ ਹੈ। ਵਿਦਿਆ ਇੰਨੀ ਫਿੱਟ ਹੈ ਕਿ ਉਸ ਨੂੰ ਦੇਖ ਕੀ ਉਸ ਦੀ ਅਸਲ ਉਮਰ ਦਾ ਅੰਦਾਜ਼ਾ ਲਾਉਣਾ ਕਾਫੀ ਔਖਾ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News