ਵਿਵੇਕ ਦਹੀਆ ਦੀ ਅਚਾਨਕ ਹੋਈ ਸਿਹਤ ਖਰਾਬ, ਹਸਪਤਾਲ ''ਚ ਕਰਵਾਇਆ ਭਰਤੀ
7/6/2019 2:02:58 PM
ਨਵੀਂ ਦਿੱਲੀ (ਬਿਊਰੋ) — ਟੀ. ਵੀ. ਦੀ ਦੁਨੀਆ ਦੀ ਪ੍ਰਸਿੱਧ ਜੋੜੀ ਦਿਵਿਆਂਕਾ ਤ੍ਰਿਪਾਠੀ ਤੇ ਅਭਿਨੇਤਾ ਵਿਵੇਕ ਦਹੀਆ ਦੇ ਫੈਨਜ਼ ਲਈ ਬੁਰੀ ਖਬਰ ਹੈ। ਹਾਲ ਹੀ 'ਚ ਦਿਵਿਆਂਕਾ ਤੇ ਵਿਵੇਕ ਵੈਕਸ਼ਨ ਤੋਂ ਵਾਪਸ ਪਰਤੇ ਪਰ ਭਾਰਤ ਆਉਂਦੇ ਹੀ ਵਿਵੇਕ ਦੀ ਸਿਹਤ ਖਰਾਬ ਹੋ ਗਈ। ਇਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਵੀ ਭਰਤੀ ਕਰਵਾਉਣਾ ਪਿਆ। ਵਿਵੇਕ ਨੇ ਹਸਪਤਾਲ ਤੋਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਹੁਣ ਖਬਰਾਂ ਆ ਰਹੀਆਂ ਹਨ ਕਿ ਵਿਵੇਕ ਦੀ ਸਿਹਤ ਖਰਾਬ ਹੋਣ ਕਾਰਨ ਇਹ ਜੋੜੀ 'ਨੱਚ ਬੱਲੀਏ' ਦੇ ਪ੍ਰੀ-ਲਾਂਚ ਐਪੀਸੋਡ ਦਾ ਹਿੱਸਾ ਵੀ ਨਹੀਂ ਬਣ ਸਕੇਗੀ। ਦੱਸਿਆ ਜਾ ਰਿਹਾ ਹੈ ਕਿ ਵਿਵੇਕ ਤੇ ਦਿਵਿਆਂਕਾ ਹਾਲ ਹੀ 'ਚ ਮਕਾਊ ਤੋਂ ਪਰਤੇ ਹਨ ਅਤੇ ਉਸ ਦੇ ਅਗਲੇ ਦਿਨ ਹੀ ਵਿਵੇਕ ਨੂੰ ਬੁਖਾਰ ਹੋ ਗਿਆ। ਬੁਖਾਰ ਦੇ ਨਾਲ-ਨਾਲ ਵਿਵੇਕ ਦੇ ਪੇਟ 'ਚ ਵੀ ਦਰਦ ਹੋਣ ਲੱਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਮੀਡੀਆ ਮੁਤਾਬਕ, ਦਿਵਿਆਂਕਾ ਨੇ ਖੁਦ ਇਸ ਬਾਰੇ ਕਨਫਰਮ ਕੀਤਾ ਹੈ। ਦਿਵਿਆਂਕਾ ਦਾ ਕਹਿਣਾ ਹੈ ਕਿ ਵਿਵੇਕ ਦੀ ਸਿਹਤ ਖਰਾਬ ਹੈ। ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਵਿਵੇਕ ਨੂੰ ਕੁਝ ਦਿਨਾਂ ਲਈ ਬੈੱਡ ਰੈਸਟ 'ਤੇ ਰਹਿਣਾ ਪਵੇਗਾ। ਡਾਂਸ ਰਿਐਲਿਟੀ ਸ਼ੋਅ 'ਨੱਚ ਬੱਲੀਏ' ਬਾਰੇ ਦਿਵਿਆਂਕਾ ਨੇ ਕਿਹਾ ਕਿ ਅਸੀਂ ਪਹਿਲਾ ਹੀ ਆਪਣੀ ਪਰਫਾਰਮੈਂਸ ਸ਼ੂਟ ਕਰ ਲਈ ਸੀ ਪਰ ਐਂਕਰਿੰਗ ਕਰਨਾ ਵਿਵੇਕ ਲਈ ਸੰਭਵ ਨਹੀਂ ਹੈ। ਮੈਂ ਆਪਣੇ ਬਾਰੇ 'ਚ ਹਾਲੇ ਕੁਝ ਪੱਕੇ ਤੌਰ 'ਤੇ ਨਹੀਂ ਦਸ ਸਕਦੀ ਹਾਂ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਕਿੱਥੇ ਹੈ ‘ਰਾਜ਼’ ਦੀ ਖੂਬਸੂਰਤ ‘ਭੂਤਨੀ, ਰਾਤੋ-ਰਾਤ ਬਣੀ ਸਟਾਰ, ਅਚਾਨਕ ਬਾਲੀਵੁੱਡ ਨੂੰ ਕਹਿ ਗਈ ਅਲਵਿਦਾ?
ਬਾਕਸ ਆਫਿਸ ''ਤੇ ਰਣਵੀਰ ਸਿੰਘ ਦੀ ''ਧੁਰੰਧਰ'' ਦਾ ਕਬਜ਼ਾ; ਕਈ ਵੱਡੀਆਂ ਫਿਲਮਾਂ ਨੂੰ ਛੱਡ ਰਹੀ ਹੈ ਪਿੱਛੇ
