ਮੋਦੀ ਤੋਂ ਬਾਅਦ ਬਾਲਾਕੋਟ ਹਮਲੇ ''ਤੇ ਫਿਲਮ ਕਰਨਗੇ ਵਿਵੇਕ

8/25/2019 9:23:18 AM

ਮੁੰਬਈ(ਬਿਊਰੋ)— ਐਕਟਰ ਵਿਵੇਕ ਓਬਰਾਏ, ਜਿਨ੍ਹਾਂ ਨੇ ਆਪਣੀ ਆਖਰੀ ਫਿਲਮ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿਰਦਾਰ ਨਿਭਾਇਆ ਸੀ। ਵਿਵੇਕ ਹੁਣ ਆਪਣੀ ਅਗਲੀ ਫਿਲਮ ਲਈ ਤਿਆਰ ਹਨ। ਜੀ ਹਾਂ, ਵਿਵੇਕ ਓਬਰਾਏ ਜਲਦ ਹੀ ਭਾਰਤੀ ਹਵਾਈ ਸੈਨਾ ਦੀ ਬਹਾਦਰੀ ਨੂੰ ਸਲਾਮ ਕਰਨ ਲਈ ਬਾਲਾਕੋਟ ਹਵਾਈ ਹਮਲੇ 'ਤੇ ਫਿਲਮ ਦਾ ਨਿਰਮਾਣ ਕਰਨਗੇ।


 'ਬਾਲਾਕੋਟ' ਟਾਈਟਲ ਨਾਲ ਇਹ ਫਿਲਮ 14 ਫਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਆਈ. ਏ. ਐੱਫ. ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੇ ਹਵਾਈ ਹਮਲੇ 'ਤੇ ਵੀ ਆਧਾਰਿਤ ਹੋਵੇਗੀ।
PunjabKesari
ਇਸ ਬਾਰੇ ਵਿਵੇਕ ਨੇ ਕਿਹਾ,''ਇਕ ਭਾਰਤੀ, ਇਕ ਦੇਸ਼ ਭਗਤ ਤੇ ਫਿਲਮੀ ਦੁਨੀਆ ਦੇ ਮੈਂਬਰ ਦੇ ਰੂਪ 'ਚ ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਜਵਾਨਾਂ ਦੀ ਬਹਾਦਰੀ ਨੂੰ ਸਭ ਦੇ ਸਾਹਮਣੇ ਲੈ ਕੇ ਆਈਏ।'' ਦੱਸ ਦੇਈਏ ਕਿ ਵਿਵੇਕ ਓਬਰਾਏ ਦੀ ਇਹ ਫਿਲਮ ਤਿੰਨ ਭਾਸ਼ਾਵਾਂ 'ਚ ਰਿਲੀਜ਼ ਕੀਤੀ ਜਾਵੇਗੀ। ਇਹ ਫਿਲਮ ਸਾਲ 2020 'ਚ ਰਿਲੀਜ਼ ਹੋਣ ਦੀ ਉਮੀਦ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News