ਵਾਜਿਦ ਖਾਨ ਦੀ ਮਾਂ ਵੀ ਹੈ ਕੋਰੋਨਾ ਪਾਜ਼ੇਟਿਵ, ਹਸਪਤਾਲ ’ਚ ਚੱਲ ਰਿਹੈ ਇਲਾਜ
6/2/2020 11:23:11 AM
ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਨੇ ਬਾਲੀਵੁੱਡ ਦੀ ਮਸ਼ਹੂਰ ਸੰਗੀਤਕਾਰ ਜੋੜੀ ਸਾਜਿਦ- ਵਾਜਿਦ ਨੂੰ ਵੀ ਤੋੜ ਦਿੱਤਾ। ਵਾਜਿਦ ਖਾਨ ਨੂੰ ਕੋਰੋਨਾ ਵਾਇਰਸ ਨੇ ਆਪਣੀ ਲਪੇਟ ਵਿਚ ਲੈ ਕੇ ਦੁਨੀਆ ਤੋਂ ਉਨ੍ਹਾਂ ਨੂੰ ਹਮੇਸ਼ਾ-ਹਮੇਸ਼ਾ ਲਈ ਦੂਰ ਕਰ ਦਿੱਤਾ। ਉਨ੍ਹਾਂ ਦੇ ਦਿਹਾਂਤ ਨੇ ਇਕ ਵਾਰ ਫਿਰ ਤੋਂ ਬਾਲੀਵੁੱਡ ਨੂੰ ਕਦੇ ਨਹੀਂ ਭੁੱਲਣ ਵਾਲਾ ਗਮ ਦਿੱਤਾ ਹੈ। ਉਥੇ ਹੀ ਇਸ ਵਿਚਕਾਰ ਖਬਰ ਹੈ ਕਿ ਉਨ੍ਹਾਂ ਦੀ ਮਾਂ ਵੀ ਕੋਰੋਨਾ ਪਾਜ਼ੀਟਿਵ ਹਨ ਅਤੇ ਚੇਂਬੂਰ ਦੇ ਉਸੇ ਹਸਪਤਾਲ ਵਿਚ ਭਰਤੀ ਹਨ, ਜਿੱਥੇ ਵਾਜਿਦ ਨੇ 42 ਸਾਲ ਦੀ ਉਮਰ ਵਿਚ ਆਖਰੀ ਸਾਹ ਲਿਆ।
ਜਾਣਕਾਰੀ ਮੁਤਾਬਕ, ਵਾਜਿਦ ਖਾਨ ਦੀ ਮਾਂ ਰਜੀਆ ਖਾਨ ਆਪਣੇ ਪੁੱਤਰ ਤੋਂ ਪਹਿਲਾਂ ਹੀ ਕੋਵਿਡ-19 ਦੀ ਲਪੇਟ ਵਿਚ ਆ ਗਈ ਸੀ। ਕਿਡਨੀ ਅਤੇ ਗਲੇ ਦੀ ਬੀਮਾਰੀ ਨਾਲ ਜੂਝ ਰਹੇ ਵਾਜਿਦ ਬਾਅਦ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਸਨ। ਗਾਇਕ ਮਮਤਾ ਸ਼ਰਮਾ ਜਿਨ੍ਹਾਂ ਨੇ ਸਾਜਿਦ- ਵਾਜਿਦ ਨਾਲ ਸਲਮਾਨ ਖਾਨ ਦੀ ਫਿਲਮ ‘ਦਬੰਗ 2’ ਦਾ ਸਭ ਤੋਂ ਹਿੱਟ ਗੀਤ ‘ਫੈਵੀਕੋਲ’ ਨਾਲ ਗਾਇਆ ਸੀ, ਉਨ੍ਹਾਂ ਨੇ ਇਹ ਜਾਣਕਾਰੀ ਦਿੱਤ। ਉਨ੍ਹਾਂ ਨੇ ਦੱਸਿਆ ਕਿ ਪੁੱਤਰ ਦੀ ਦੇਖਭਾਲ ਲਈ ਉਹ ਹਸਪਤਾਲ ਵਿਚ ਰੁਕੀ ਹੋਈ ਸੀ, ਇੱਥੇ ਉਹ ਕੋਰੋਨਾ ਦੇ ਲਪੇਟ ਵਿਚ ਆ ਗਈ ਸੀ। ਵਾਜਿਦ ਦੀ ਮਾਂ ਆਪਣੇ ਪੁੱਤਰ ਨੂੰ ਆਖਰੀ ਵਾਰ ਵੇਖ ਵੀ ਨਾ ਸਕੀ ਸੀ, ਦਰਅਸਲ, ਉਹ ਕੋਰੋਨਾ ਪਾਜ਼ੇਟਿਵ ਹੈ। ਇਸ ਲਈ ਡਾਕਟਰ ਨੇ ਉਨ੍ਹਾਂ ਨੂੰ ਇਹ ਖਬਰ ਸੁਣਾਉਣ ਨੂੰ ਮਨਾ ਕੀਤਾ ਕਿਉਂਕਿ ਜੇਕਰ ਉਨ੍ਹਾਂ ਨੂੰ ਪਤਾ ਲੱਗਦਾ ਤਾਂ ਉਹ ਖੁੱਦ ਨੂੰ ਰੋਕ ਨਾ ਪਾਉਂਦੀ ਅਤੇ ਪੁੱਤਰ ਨੂੰ ਦੇਖਣ ਦੀ ਕੋਸ਼ਿਸ਼ ਕਰਦੀ, ਜੋ ਖੁੱਦ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕਾਂ ਲਈ ਖਤਰਨਾਕ ਹੋ ਸਕਦਾ ਸੀ।
ਦੱਸ ਦੇਈਏ ਕਿ ਵਾਜਿਦ ਨੂੰ ਕਿਡਨੀ ਦੀ ਸਮੱਸਿਆ ਦੇ ਚਲਦੇ ਕਰੀਬ 60 ਦਿਨਾਂ ਤੋਂ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਕੁੱਝ ਸਮਾਂ ਪਹਿਲਾਂ ਕਿਡਨੀ ਟਰਾਂਸਪਲਾਂਟ ਕਰਵਾਇਆ ਸੀ। ਕਰੀਬ ਤਿੰਨ ਦਿਨ ਪਹਿਲਾਂ ਉਨ੍ਹਾਂ ਵਿਚ ਕੋਰੋਨਾ ਦੇ ਲੱਛਣ ਦਿਸੇ ਸਨ। ਦੱਸਣਯੋਗ ਹੈ ਕਿ ਸੋਮਵਾਰ ਦੁਪਹਿਰ ਮੁੰਬਈ ਦੇ ਵਰਸੋਵਾ ਸਥਿਤ ਸ਼ਮਸ਼ਾਨਘਾਟ ਵਿਚ ਵਾਜਿਦ ਖਾਨ ਨੂੰ ਸਪੁਰਦ-ਏ-ਖਾਕ ਕੀਤਾ ਗਿਆ। ਇਕ ਮਹੀਨੇ ਪਹਿਲਾਂ ਇਸ ਸ਼ਮਸ਼ਾਨਘਾਟ ਵਿਚ ਇਰਫਾਨ ਖਾਨ ਨੂੰ ਦਫਨਾਇਆ ਗਿਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ