ਗਿੱਪੀ ਗਰੇਵਾਲ ਦਾ ਵੱਡਾ ਐਲਾਨ, ਹੁਣ ਕਰਨਗੇ ਇਕ ਹੋਰ ਨਵੇਂ ਸਫਰ ਦੀ ਸ਼ੁਰੂਆਤ

8/6/2019 10:51:10 AM

ਜਲੰਧਰ (ਬਿਊਰੋ) — 'ਅਰਦਾਸ ਕਰਾਂ' ਨਾਲ ਫਿਲਮ ਇੰਡਸਟਰੀ 'ਚ ਵੱਖਰੀ ਛਾਪ ਛੱਡਣ ਵਾਲੇ ਗਿੱਪੀ ਗਰੇਵਾਲ ਹੁਣ ਮੁੜ ਕੁਝ ਵੱਖਰਾ ਕਰਨ ਜਾ ਰਹੇ ਹਨ। ਜੀ ਹਾਂ, ਬਹੁਤ ਜਲਦ ਗਿੱਪੀ ਗਰੇਵਾਲ ਆਪਣੀ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਵੈੱਬ ਸੀਰੀਜ਼ ਲੈ ਕੇ ਆ ਰਹੇ ਹਨ, ਜਿਸ 'ਚ ਕਲਾਕਾਰ ਪ੍ਰਿੰਸ ਕੰਵਲਜੀਤ ਸਿੰਘ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਸ ਵੈੱਬ ਸੀਰੀਜ਼ ਦਾ ਨਾਂ 'ਵਾਰਨਿੰਗ' ਹੈ, ਜਿਸ ਨੂੰ ਗਿੱਪੀ ਗਰੇਵਾਲ ਨੇ ਖੁਦ ਲਿਖਿਆ ਹੈ। ਇਸ ਵੈੱਬ ਸੀਰੀਜ਼ ਨੂੰ ਅਮਰ ਹੁੰਦਲ ਡਾਇਰੈਕਟ ਕਰ ਰਹੇ ਹਨ। ਹੁਣ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਪਰਦੇ 'ਤੇ ਬੁਲੰਦੀਆਂ ਹਾਸਿਲ ਕਰਨ ਤੋਂ ਬਾਅਦ ਡਿਜੀਟਲ ਦੁਨੀਆਂ 'ਚ ਗਿੱਪੀ ਗਰੇਵਾਲ ਦਾ ਇਹ ਕਦਮ ਕਿੰਨ੍ਹਾਂ ਕਾਮਯਾਬ ਹੁੰਦਾ ਹੈ। ਦੱਸ ਦਈਏ ਕਿ ਗਿੱਪੀ ਗਰੇਵਾਲ ਨੇ ਗਾਇਕੀ ਤੋਂ ਸ਼ੁਰੂਆਤ ਕਰਕੇ ਫਿਲਮਾਂ 'ਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਫਿਲਮਾਂ 'ਚ ਨਿਰਦੇਸ਼ਨ ਤੋਂ ਕਹਾਣੀਕਾਰ ਅਤੇ ਪ੍ਰੋਡਿਊਸਰ ਦੀ ਹੁਣ ਭੂਮਿਕਾ ਨਿਭਾ ਰਹੇ ਹਨ। 

 
 
 
 
 
 
 
 
 
 
 
 
 
 

Humble Motion Pictures Presents WARNING ⚠️ Web-Series Coming Soon.... #gippygrewal #amarhundal @humblemotionpictures

A post shared by Gippy Grewal (@gippygrewal) on Aug 5, 2019 at 8:28pm PDT


ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਡਾਕਾ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਗਿੱਪੀ ਨਾਲ ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਮੁੱਖ ਭੂਮਿਕਾ 'ਚ ਹੈ। ਇਹ ਫਿਲਮ 1 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News