ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਅਕਸ਼ੈ ਤੇ ਰਣਵੀਰ ਦਾ ਡਾਂਸ ਵੀਡੀਓ

4/3/2019 9:04:32 AM

ਮੁੰਬਈ (ਬਿਊਰੋ) : ਬੀਤੇ ਕੁਝ ਦਿਨ ਪਹਿਲਾਂ ਮੁੰਬਈ 'ਚ 'ਐੱਚ. ਟੀ. ਇੰਡੀਆਜ਼ ਮੋਸਟ ਸਟਾਈਲਿਸ਼ ਐਵਾਰਡਜ਼ 2019' ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਬਾਲੀਵੁੱਡ ਐਕਟਰ ਰਣਵੀਰ ਸਿੰਘ ਸ਼ਿਰਕਤ ਕੀਤੀ ਸੀ। ਇਸ ਦੌਰਾਨ ਰਣਵੀਰ ਸਿੰਘ ਨੇ ਫੋਟੋਗ੍ਰਾਫਰਜ਼ ਨੂੰ ਕਾਫੀ ਪੋਜ਼ ਦਿੱਤੇ। ਇਸ ਐਵਾਰਡ ਸ਼ੋਅ ਦੀ ਦਿਲਚਸਪ ਗੱਲ ਇਹ ਹੈ ਕਿ ਇਸ ਐਵਾਰਡ ਨਾਈਟ 'ਚ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਵੀ ਪਹੁੰਚੇ ਹੋਏ ਸਨ। ਅਕਸ਼ੈ ਤੇ ਰਣਵੀਰ ਦਾ ਆਪਸ 'ਚ ਖਾਸ ਰਿਸ਼ਤਾ ਹੈ, ਜਿਸ ਨੂੰ ਉਹ ਹਮੇਸ਼ਾ ਸ਼ੇਅਰ ਕਰਦੇ ਹਨ।

 
 
 
 
 
 
 
 
 
 
 
 
 
 

#RanveerSingh, #AkshayKumar show off their crazy side with #AyushmannKhurana and #AparshaktiKhurana at #HTMostStylish Awards.

A post shared by BollywoodNow (@bollywoodnow) on Mar 29, 2019 at 10:45am PDT


ਦੱਸ ਦਈਏ ਕਿ 'ਐੱਚ. ਟੀ. ਇੰਡੀਆਜ਼ ਮੋਸਟ ਸਟਾਈਲਿਸ਼ ਐਵਾਰਡਜ਼ 2019' 'ਚ ਰਣਵੀਰ ਸਿੰਘ ਅਤੇ ਅਕਸ਼ੈ ਕੁਮਾਰ ਨੇ ਕਾਫੀ ਡਾਂਸ ਕੀਤਾ, ਜਿਸ ਦੀ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਦੋਵੇਂ ਉਸ ਸਮੇਂ ਝੂਮਣ ਲੱਗੇ ਜਦੋਂ ਆਯੁਸ਼ਮਾਨ ਖੁਰਾਣਾ 'ਆਜਾ ਆਜਾ ਮੈਂ ਹੂੰ ਪਿਆਰ ਤੇਰਾ' 'ਤੇ ਪਰਫਾਰਮ ਕਰ ਰਹੇ ਸਨ। ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫਿਲਮਾਂ 'ਤਖਤ' ਅਤੇ '83'ਚ 'ਚ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। '83' 'ਚ ਰਣਵੀਰ ਕਪਿਲ ਦੇਵ ਦੀ ਭੂਮਿਕਾ 'ਚ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News