ਜਦੋਂ ਦਾਰਾ ਸਿੰਘ ਨੇ ਫਿਲਮ ਦੀ ਅਦਾਕਾਰਾ ਨੂੰ ਚੁੱਕਿਆ ਸੀ ਗੋਦੀ ''ਚ, ਤਾਂ ਗੁੱਸੇ ''ਚ ਪਤਨੀ ਨੇ ਕੀਤੀ ਸੀ ਇਹ ਹਰਕਤ

4/25/2020 1:15:20 PM

ਜਲੰਧਰ (ਵੈੱਬ ਡੈਸਕ) - ਲੌਕ ਡਾਊਨ' ਦੌਰਾਨ ਜਨਤਾ ਦੀ ਮੰਗ 'ਤੇ 'ਰਾਮਾਇਣ' ਸੀਰੀਅਲ ਦੀ ਸ਼ੁਰੂਆਤ ਕੀਤੀ ਗਈ ਸੀ। 'ਰਾਮਾਇਣ' ਵਿਚ ਹਨੂੰਮਾਨ ਦਾ ਕਿਰਦਾਰ ਦਾਰਾ ਸਿੰਘ ਨੇ ਨਿਭਾਇਆ ਸੀ। ਇਸ ਕਿਰਦਾਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਦਾਰਾ ਸਿੰਘ ਨੇ ਆਪਣੀ ਅਦਾਕਾਰੀ ਨਾਲ ਇਸ ਕਿਰਦਾਰ ਵਿਚ ਜਾਨ ਪਾ ਦਿੱਤੀ ਸੀ, ਜਿਸ ਕਰਕੇ ਇਹ ਕਿਰਦਾਰ ਅਮਰ ਹੋ ਗਿਆ। ਟੀ.ਵੀ. ਨਾਲ ਦਾਰਾ ਸਿੰਘ ਦਾ ਨਾਤਾ ਬਾਅਦ ਵਿਚ ਜੁੜਿਆ ਸੀ, ਪਹਿਲਾਂ ਉਹ ਫ਼ਿਲਮਾਂ ਵਿਚ ਅਦਾਕਾਰੀ ਕਰਦੇ ਸਨ। ਉਨ੍ਹਾਂ ਦੀ ਜ਼ਿੰਦਗੀ ਦਾ ਖਾਸ ਕਿੱਸਾ ਹੈ, ਜਿਸ ਬਾਰੇ ਤੁਹਾਨੂੰ ਦੱਸਦੇ ਹਾਂ। ਜਦੋਂ ਦਾਰਾ ਸਿੰਘ ਕਿਸੇ ਫਿਲਮ ਦੀ ਸ਼ੂਟਿੰਗ ਕਰਦੇ ਸਨ ਤਾਂ ਉਨ੍ਹਾਂ ਦੇ ਆਲੇ-ਦੁਆਲੇ ਅਦਾਕਾਰਾਂ ਨੂੰ ਦੇਖ ਕੇ ਉਨ੍ਹਾਂ ਦੀ ਪਤਨੀ ਨੂੰ ਬਹੁਤ ਗੁੱਸਾ ਆਉਂਦਾ ਸੀ। ਇਸ ਬਾਰੇ ਦਾਰਾ ਸਿੰਘ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ, ''ਇਕ ਫਿਲਮ ਦੀ ਸ਼ੂਟਿੰਗ ਦੌਰਾਨ ਮੇਰੀ ਪਤਨੀ ਨਵੀਂ-ਨਵੀਂ ਮੁੰਬਈ ਆਈ ਸੀ, ਫਿਲਮ ਸੈੱਟ 'ਤੇ ਕਿਸ਼ਤੀ ਚੱਲ ਰਹੀ ਸੀ।

ਸ਼ੂਟਿੰਗ ਦਾ ਸੀਨ ਇਸ ਤਰ੍ਹਾਂ ਦਾ ਸੀ ਕਿ ਹੀਰੋਇਨ ਕਿਸ਼ਤੀ ਵਿੱਚੋਂ ਡਿੱਗ ਜਾਂਦੀ ਹੈ ਅਤੇ ਮੈਂ ਉਸਨੂੰ ਚੁੱਕ ਕੇ ਬਾਹਰ ਲੈ ਕੇ ਆਉਣਾ ਹੁੰਦਾ ਹੈ। ਇਹ ਸੀਨ 2-3 ਤਿੰਨ ਵਾਰ ਕਰਨਾ ਪਿਆ ਅਤੇ ਹੀਰੋਇਨ ਨੂੰ ਮੈਨੂੰ 2-3 ਵਾਰ ਚੁੱਕਣਾ ਪਿਆ। ਇਸ ਨੂੰ ਦੇਖ ਕੇ ਮੇਰੀ ਪਤਨੀ ਗੁੱਸੇ ਹੋ ਗਈ ਅਤੇ ਉਥੋਂ ਉੱਠ ਕੇ ਚੱਲੀ ਗਈ। ਦਾਰਾ ਸਿੰਘ ਨੇ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿਚ ਅਦਾਕਾਰੀ ਕੀਤੀ ਹੈ। ਉਨ੍ਹਾਂ ਦੀ ਪਹਿਲੀ ਹਿੰਦੀ ਫਿਲਮ 'ਸੰਗਦਿਲ' ਸੀ, ਜਿਹੜੀ ਕਿ ਸਾਲ 1952 ਵਿਚ ਰਿਲੀਜ਼ ਹੋਈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News