90 ਦੇ ਦਹਾਕੇ 'ਚ ਖੂਬ ਚਰਚਾ 'ਚ ਰਹੀ ਪੂਜਾ ਬੇਦੀ, ਵਿਗਿਆਪਨ 'ਤੇ ਦੂਰਦਰਸ਼ਨ ਨੇ ਲਾਈ ਸੀ ਰੋਕ

5/11/2020 12:39:47 PM

ਮੁੰਬਈ (ਬਿਊਰੋ) — ਫਿਲਮ ਇੰਡਸਟਰੀ ਵਿਚ ਕੁਝ ਹੀਰੋਇਨਾਂ ਅਜਿਹੀਆਂ ਹੋਈਆਂ ਹਨ, ਜਿਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤੀ ਸੀ।ਪਰ ਉਹ ਹੌਲੀ-ਹੌਲੀ ਇੰਡਸਟਰੀ ਤੋਂ ਗਾਇਬ ਹੋ ਗਈਆਂ। ਬਾਲੀਵੁੱਡ ਅਦਾਕਾਰਾ ਪੂਜਾ ਬੇਦੀ ਦੀ ਗਿਣਤੀ ਵੀ ਅਜਿਹੀਆਂ ਹੀ ਹੀਰੋਇਨਾਂ 'ਚ ਹੁੰਦੀ ਹੈ। ਪੂਜਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਹਿੱਟ ਫਿਲਮ ਦਿੱਤੀ ਸੀ ਪਰ ਉਹ ਬਾਅਦ ਵਿਚ ਖੁਦ ਨੂੰ ਸਾਬਿਤ ਨਹੀਂ ਕਰ ਸਕੀ। ਪੂਜਾ ਮੰਨੇ-ਪ੍ਰਮੰਨੇ ਅਦਾਕਾਰ ਕਬੀਰ ਬੇਦੀ ਦੀ ਬੇਟੀ ਹੈ।।ਪੂਜਾ ਨੇ ਸਾਲ 1992 ਵਿੱਚ ਆਮਿਰ ਖਾਨ ਨਾਲ 'ਜੋ ਜੀਤਾ ਵਹੀ ਸਿਕੰਦਰ' ਵਿਚ ਕੰਮ ਕੀਤਾ ਸੀ। ਫਿਲਮ ਵੱਡੇ ਪਰਦੇ 'ਤੇ ਹਿੱਟ ਹੋਈ ਸੀ ਅਤੇ ਪੂਜਾ ਬੇਦੀ ਰਾਤੋ-ਰਾਤ ਸਟਾਰ ਬਣ ਗਈ ਸੀ। ਹਾਲਾਂਕਿ ਪੂਜਾ ਲਈ ਇਹ ਪਹਿਲੀ ਵਾਰ ਨਹੀਂ ਸੀ ਕਿ ਉਹ ਸੁਰਖੀਆਂ ਵਿਚ ਬਣੀ ਹੋਵੇ। ਪੂਜਾ ਇਸ ਤੋਂ ਪਹਿਲਾਂ 1991 ਵਿਚ ਕਾਫੀ ਚਰਚਾ ਵਿਚ ਰਹੀ ਸੀ।

 
 
 
 
 
 
 
 
 
 
 
 
 
 

Throwback to being the show stopper at @priyaawasty show ... with a Goddess lakshmi theme.. ❤

A post shared by POOJA BEDI (@poojabediofficial) on Feb 1, 2020 at 11:42pm PST

ਪੂਜਾ ਬੇਦੀ ਦੇ ਚਰਚਾ ਵਿਚ ਰਹਿਣ ਦਾ ਮੁੱਖ ਕਾਰਨ ਸੀ ਉਸ ਦਾ ਬੋਲਡ ਅੰਦਾਜ਼। ਪੂਜਾ ਬੇਦੀ ਇਕ ਵਿਗਿਆਪਨ ਵਿਚ ਨਜ਼ਰ ਆਈ ਸੀ, ਜਿਸ ਕਰਕੇ ਹਰ ਪਾਸੇ ਉਸ ਦੀ ਚਰਚਾ ਸੀ। ਇਸ ਤਰ੍ਹਾਂ ਦੇ ਵਿਗਿਆਪਨ ਵਿਚ ਪਹਿਲਾਂ ਕਦੇ ਵੀ ਕੋਈ ਭਾਰਤੀ ਅਦਾਕਾਰਾ ਨਜ਼ਰ ਨਹੀਂ ਆਈ ਸੀ। ਇਸ ਵਿਗਿਆਪਨ ਲਈ ਪੂਜਾ ਨੂੰ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ। ਦਰਅਸਲ ਇਹ ਵਿਗਿਆਪਨ ਕੌਂਡਮ ਦਾ ਸੀ, ਜਿਸ ਵਿਚ ਉਹ ਕਾਫੀ ਬੋਲਡ ਨਜ਼ਰ ਆਈ ਸੀ।।ਇਸ ਵਿਗਿਆਪਨ ਵਿਚ ਪੂਜਾ ਬੇਦੀ ਨਾਲ ਮਾਡਲ ਮਾਰਕ ਰਾਬਿਕਸਨ ਨਜ਼ਰ ਆਏ ਸਨ।

 
 
 
 
 
 
 
 
 
 
 
 
 
 

Three generations in film!!! At the launch of #jawaanijaaneman wishing @alaya.f the VERRRRRRRY BEST! Post me your comments on your favourite scene once u see the film ❤ Thank you@jayshewakramani @nitinrkakkar @pooja_ent for a fab film.

A post shared by POOJA BEDI (@poojabediofficial) on Jan 30, 2020 at 10:08pm PST

ਇਸ ਤੋਂ ਬਾਅਦ ਵਿਗਿਆਪਨ ਤਾਂ ਬਣ ਗਿਆ ਪਰ ਜਦੋਂ ਇਸ ਨੂੰ ਦੂਰਦਰਸ਼ਨ 'ਤੇ ਚਲਾਉਣ ਲਈ ਲਿਜਾਇਆ ਗਿਆ ਤਾਂ ਉਨ੍ਹਾਂ ਨੇ ਇਸ ਨੂੰ ਚਲਾਉਣ ਤੋਂ ਨਾਂਹ ਕਰ ਦਿੱਤੀ। ਦੂਰਦਰਸ਼ਨ ਦਾ ਕਹਿਣਾ ਸੀ ਕਿ ਇਹ ਵਿਗਿਆਪਨ ਬਹੁਤ ਬੋਲਡ ਹੈ, ਇਸ ਦਾ ਘੱਟ ਉਮਰ ਦੇ ਦਰਸ਼ਕਾਂ 'ਤੇ ਬਹੁਤ ਮਾੜਾ ਪ੍ਰਭਾਵ ਪਵੇਗਾ। ਕਈ ਕੋਸ਼ਿਸ਼ਾਂ ਦੇ ਬਾਵਜੂਦ ਦੂਰਦਰਸ਼ਨ ਨੇ ਇਸ ਨੂੰ ਨਹੀਂ ਚਲਾਇਆ ਪਰ ਕੁਝ ਚਿਰ ਬਾਅਦ ਹੀ ਭਾਰਤ ਵਿਚ ਪ੍ਰਾਈਵੇਟ ਚੈਨਲਾਂ ਦੀ ਐਂਟਰੀ ਹੋ ਗਈ ਅਤੇ ਇਹ ਵਿਗਿਆਪਨ ਚੱਲ ਸਕਿਆ।

 
 
 
 
 
 
 
 
 
 
 
 
 
 

My look for my 1st web series styled by my favourite @priakataariapuri ❤❤❤ #bohemian #therapist

A post shared by POOJA BEDI (@poojabediofficial) on Oct 21, 2019 at 1:41pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Sunil Pandey

This news is Content Editor Sunil Pandey

Related News