World Cancer Day : ਰਿਸ਼ੀ ਕਪੂਰ ਸਮੇਤ ਇਨ੍ਹਾਂ ਸਿਤਾਰਿਆਂ ਨੇ ਲੜੀ ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਜੰਗ

2/4/2020 3:35:36 PM

ਮੁੰਬਈ(ਬਿਊਰੋ): ਅੱਜ ਪੂਰੀ ਦੁਨੀਆ ਵਰਲਡ ਕੈਂਸਰ ਡੇਅ ਸੈਲੀਬ੍ਰੇਟ ਕਰ ਰਹੀ ਹੈ। ਇਹ ਦਿਨ ਸਾਰੀ ਦੁਨੀਆ ਵਿਚ ਕੈਂਸਰ ਪ੍ਰਤੀ ਜਾਗਰੁਕਤਾ ਫੈਲਾਉਣ ਅਤੇ ਲੋਕਾਂ ਨੂੰ ਇਸ ਤੋਂ ਬਚਾਅ ਅਤੇ ਇਲਾਜ ਪ੍ਰਤੀ ਪ੍ਰੇਰਿਤ ਕਰਨ ਲਈ ਮਨਾਇਆ ਜਾਂਦਾ ਹੈ। ਬਾਲੀਵੁੱਡ ਵਿਚ ਵੀ ਅਜਿਹੇ ਕਈ ਸਿਤਾਰੇ ਹਨ, ਜਿਨ੍ਹਾਂ ਨੇ ਕੈਂਸਰ ਨਾਲ ਜੰਗ ਲੜੀ ਤੇ ਜਿੱਤ ਹਾਸਲ ਕੀਤੀ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੇ ਉਨ੍ਹਾਂ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ।

ਰਿਸ਼ੀ ਕਪੂਰ

ਬਾਲੀਵੁੱਡ ਐਕਟਰ ਰਿਸ਼ੀ ਕਪੂਰ ਨੂੰ ਪਿਛਲੇ ਸਾਲ ਕੈਂਸਰ ਡਿਟੈਕਟ ਹੋਇਆ ਸੀ। ਉਹ ਕਾਫੀ ਸਮੇਂ ਤੱਕ ਇਸ ਬੀਮਾਰੀ ਦਾ ਇਲਾਜ ਕਰਾਉਣ ਲਈ ਨਿਊਯਾਰਕ ਵਿਚ ਵੀ ਰਹੇ ਅਤੇ ਫਿਰ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਭਾਰਤ ਪਰਤੇ।
PunjabKesari


ਆਯੁਸ਼ਮਾਨ ਦੀ ਪਤਨੀ ਤਾਹਿਰਾ ਕਸ਼ਅੱਪ

ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਣਾ ਦੀ ਪਤਨੀ ਤਾਹਿਰਾ ਕਸ਼ਅੱਪ ਵੀ ਕੈਂਸਰ ਵਰਗੀ ਭਿਆਨਕ ਬੀਮਾਰੀ ਦੇ ਸ਼ਿੰਕਜੇ 'ਚੋਂ ਬਾਹਰ ਨਿਕਲੀ ਹੈ। ਇਸ ਸਭ ਦੇ ਚਲਦਿਆਂ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।
PunjabKesari


ਇਰਫਾਨ ਖਾਨ

ਲੰਡਨ 'ਚ ਨਿਊਰੋਐਂਡੋਕ੍ਰਾਈਨ ਕੈਂਸਰ ਦਾ ਇਲਾਜ ਕਰਵਾਉਣ ਤੋਂ ਬਾਅਦ ਇਰਫਾਨ ਖਾਨ ਫਰਵਰੀ 2019 'ਚ ਵਾਪਸ ਦੇਸ਼ ਪਰਤੇ ਸਨ ਅਤੇ ਹੁਣ ਉਹ ਆਪਣੀ ਆਉਣ ਵਾਲੀ ਫਿਲਮ ‘ਇੰਗਲਿਸ਼ ਮੀਡੀਅਮ’ ’ਤੇ ਕੰਮ ਕਰ ਰਹੇ ਹਨ।
PunjabKesari


ਮਨੀਸ਼ਾ ਕੋਇਰਾਲਾ

ਨਵੰਬਰ 2012 ਵਿਚ ਮਨੀਸ਼ਾ ਕੋਇਰਾਲਾ ਨੂੰ ਪਤਾ ਲੱਗਿਆ ਸੀ ਕਿ ਉਹ ਕੈਂਸਰ ਨਾਲ ਪੀੜਤ ਹੈ। ਉਸ ਸਮੇਂ ਉਹ ਕਾਠਮੰਡੂ ਵਿਚ ਸੀ। ਮਨੀਸ਼ਾ ਨੇ ਇਸ ਰੋਗ ਨਾਲ ਪੂਰੀ ਹਿੰਮਤ ਨਾਲ ਜੰਗ ਲੜੀ ਅਤੇ ਸਾਲ 2014 ਤੱਕ ਉਨ੍ਹਾਂ ਨੇ ਇਸ ਤੋਂ ਪੂਰੀ ਤਰ੍ਹਾਂ ਮੁਕਤੀ ਪਾ ਲਈ।
Image result for manisha koirala


ਸੋਨਾਲੀ ਬੇਂਦਰੇ

‘ਹਮ ਸਾਥ ਸਾਥ ਹੈਂ’, ‘ਕੱਲ ਹੋ ਨਾ ਹੋ’ ਅਤੇ ‘ਸਰਫਰੋਸ਼’ ਵਰਗੀਆਂ ਫਿਲਮਾਂ ਵਿਚ ਕੰਮ ਕਰ ਚੁੱਕੀ ਅਦਾਕਾਰਾ ਸੋਨਾਲੀ ਬੇਂਦਰੇ ਵੀ ਕੈਂਸਰ ਨਾਲ ਲੜ ਚੁੱਕੀ ਹੈ। ਉਨ੍ਹਾਂ ਨੂੰ ਮੈਟੇਸਟਿਕ ਕੈਂਸਰ ਸੀ। ਉਨ੍ਹਾਂ ਦੀ ਇਸ ਬੀਮਾਰੀ ਦਾ ਇਲਾਜ ਨਿਊਯਾਰਕ ਵਿਚ ਚੱਲ ਰਿਹਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News