ਵਿਸ਼ਵ ਕਬੱਡੀ ਕੱਪ ਟੂਰਨਾਮੈਂਟ ਦੌਰਾਨ ਮਿਸ ਪੂਜਾ ਨੂੰ ਦੇਖਣ ਲਈ ਲੋਕਾਂ ਦੀ ਲੱਗੀ ਹੋੜ

12/4/2019 1:48:10 PM

ਗੁਰੂਹਰਸਹਾਏ(ਆਵਲਾ)- ਕਹਿੰਦੇ ਹਨ ਕਿ ਫੈਨਜ਼ ਦੀ ਆਪਣੇ ਕਲਾਕਾਰਾਂ ਨੂੰ ਮਿਲਣ ਦੀ ਤਾਂਘ ਹਮੇਸ਼ਾ ਰਹਿੰਦੀ ਹੈ। ਇਸੇ ਲਈ ਉਹ ਆਪਣੇ ਚਹੇਤੇ ਕਲਾਕਾਰ ਨੂੰ ਮਿਲਣ ਦਾ ਮੌਕਾ ਕਦੇ ਨਹੀਂ ਛੱਡਦੇ। ਅਜਿਹੀ ਇਕ ਮਾਮਲਾ ਵਿਸ਼ਵ ਕਬੱਡੀ ਕੱਪ ਟੂਰਨਾਮੈਂਟ ਦੌਰਾਨ ਦੇਖਣ ਨੂੰ ਮਿਲਿਆ। ਗੁਰੂ ਰਾਮ ਦਾਸ ਸਟੇਡੀਅਮ ਵਿਚ ਕਬੱਡੀ ਮੈਚ ਸ਼ੁਰੂ ਹੋਣ ਤੋ ਪਹਿਲਾ ਹੀ ਜਿਵੇਂ ਹੀ ਮਿਸ ਪੂਜਾ ਸਟੇਜ ਤੇ ਆਪਣਾ ਪ੍ਰੋਗਰਾਮ ਸ਼ੁਰੂ ਕਰਨ ਆਈ ਤਾਂ ਸਟੇਡੀਅਮ ਦੇ ਸਟੈਂਡ ਵਿਚ ਬੈਠੇ ਲੋਕ ਆਪਣੀਆਂ-ਆਪਣੀਆਂ ਕੁਰਸੀਆਂ ਚੁੱਕ ਕੇ ਉਥੇ ਬੈਠ ਗਏ, ਜਿੱਥੇ ਕਬੱਡੀ ਦਾ ਮੈਚ ਹੋਣਾ ਸੀ। ਇਸ ਤਰ੍ਹਾਂ ਦੇਖ ਕੇ ਇੰਝ ਲੱਗਾ ਜਿਵੇਂ ਲੋਕ ਲੋਕ ਮਿਸ ਪੂਜਾ ਨੂੰ ਦੇਖਣ ਆਏ ਹਣ ਨਾ ਕਿ ਮੈਚ ਦੇਖਣ।
PunjabKesari
ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਟੂਰਨਾਮੈਂਟ 2019 ਕਰਵਾਇਆ ਜਾ ਰਿਹਾ ਹੈ। ਇੱਥੇ ਅੱਜ ਵਿਸ਼ਵ ਕਬੱਡੀ ਕੱਪ ਦਾ ਆਗਾਜ਼ ਬੜੀ ਹੀ ਧੂਮ ਧਾਮ ਨਾਲ ਗੁਰੂ ਰਾਮਦਾਸ ਸਟੇਡੀਅਮ ਗੁਰੁਹਰਸਹਾਏ ਵਿਖੇ ਹੋਇਆ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News