ਜਾਨੀ ਦਾ ਲਿਖਿਆ ਗੀਤ ‘ਯਾਦ ਪਿਆ ਕੀ ਆਨੇ ਲਗੀ’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

11/17/2019 11:02:46 AM

ਜਲੰਧਰ(ਬਿਊਰੋ)- ਪੰਜਾਬੀ ਗੀਤਕਾਰ ਜਾਨੀ ਦਾ ਲਿਖਿਆ ਗੀਤ ‘ਯਾਦ ਪਿਆ ਕੀ ਆਨੇ ਲਗੀ’ ਰਿਲੀਜ਼ ਹੋ ਚੁੱਕਿਆ ਹੈ। ਇਸ ਰੋਮਾਂਟਿਕ ਗੀਤ ਨੂੰ ਨਾਮੀ ਗਾਇਕਾ ਨੇਹਾ ਕੱਕੜ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। 90 ਦੇ ਦਹਾਕੇ ‘ਚ ਫਾਲਗੁਨੀ ਪਾਠਕ ਦਾ ਮਿਊਜ਼ਿਕ ਐਲਬਮ ਬਹੁਤ ਮਸ਼ਹੂਰ ਹੋਇਆ ਸੀ। ਜਿਸ ਦੇ ਸੁਪਰ ਹਿੱਟ ਗੀਤ ‘ਯਾਦ ਪਿਆ ਕੀ ਆਨੇ ਲਗੀ’ ਨੂੰ ਇਕ ਵਾਰ ਫਿਰ ਤੋਂ ਨਿਊ ਵਰਜਨ ‘ਚ ਪੇਸ਼ ਕੀਤਾ ਹੈ। ਇਸ ਗੀਤ ਨੂੰ ਤਾਨਿਸ਼ਕ ਬਾਗਚੀ ਨੇ ਮਿਊਜ਼ਿਕ ਦਿੱਤਾ ਹੈ।


ਗੀਤ ਦਾ ਸ਼ਾਨਦਾਰ ਵੀਡੀਓ ਰਾਧਿਕਾ ਰਾਓ ਤੇ ਵਿਨੈ ਸਪਰੂ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਗੀਤ ਦਾ ਵੀਡੀਓ ਬਹੁਤ ਹੀ ਖੂਬਸੂਰਤ ਹੈ, ਜਿਸ ਨੂੰ ਸਸਪੈਂਸ ‘ਚ ਰੱਖ ਦਿੱਤਾ ਹੈ ਤੇ ਨਵੇਂ ਦਿਲਚਸਪ ਮੋੜ ਦਾ ਖੁਲਾਸਾ ਅਗਲੀ ਵੀਡੀਓ ‘ਚ ਕੀਤਾ ਜਾਵੇਗਾ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਗੀਤ ਟਰੈਂਡਿੰਗ ‘ਚ ਛਾਇਆ ਹੋਇਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News