ਪੰਜਾਬੀ ਸਿਨੇਮੇ ਨੂੰ ਨਵੀਂ ਦਿਸ਼ਾ ਦੇਣ ਵਾਲੀ ਫਿਲਮ ਸਾਬਤ ਹੋਵੇਗੀ ''ਯਾਰਾ ਵੇ'' : ਰਾਕੇਸ਼ ਮਹਿਤਾ

3/23/2019 3:33:01 PM

ਜਲੰਧਰ (ਬਿਊਰੋ) — 'ਯਾਰਾ ਵੇ' ਸਾਡੇ ਸੁਪਨਿਆਂ ਨੂੰ ਸਾਕਾਰ ਕਰੇਗੀ। ਇਸ 'ਤੇ ਸਾਡੀ ਸਮੁੱਚੀ ਟੀਮ ਨੇ ਜਿੰਨੀ ਮਿਹਨਤ ਕੀਤੀ ਹੈ, ਉਹ ਕਰਨੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਫਿਲਮ ਜਿੱਥੇ ਦਰਸ਼ਕਾਂ ਨੂੰ ਹਸਾਏਗੀ, ਉਥੇ ਹੀ ਅਤੀਤ ਦੇ ਦਰਨ ਵੀ ਕਰਵਾਏਗੀ। ਸੰਨ 1947 ਵੇਲੇ ਜਦੋਂ ਦੇਸ਼ ਦੋ ਭਾਗਾਂ 'ਚ ਨਹੀਂ ਸੀ ਵੰਡਿਆ ਹੋਇਆ, ਉਦੋਂ ਦੀਆ ਖੁਸ਼ੀਆਂ, ਚਾਅ ਅਤੇ ਸਾਂਝ ਨੂੰ ਬਿਆਨ ਕਰੇਗੀ। ਜਦੋਂ ਵੰਡ ਦੀ ਲਕੀਰ ਖਿੱਚੀ ਗਈ ਤਾਂ ਕਿਵੇਂ ਖੁਸ਼ੀਆਂ ਨੂੰ ਸੰਨ੍ਹ ਲੱਗ ਗਈ। ਭਰਾਵਾਂ ਵਰਗੇ ਦੋਸਤਾਂ 'ਚ ਅਜਿਹੀਆਂ ਵੰਡੀਆਂ ਪਈਆਂ ਕਿ ਸਾਰੀ ਜ਼ਿੰਦਗੀ ਨੂੰ ਝੋਰਾ ਖਾ ਗਿਆ। 'ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 'ਯਾਰਾ ਵੇ' ਦੇ ਨਿਰਦੇਸ਼ਕ ਸ਼੍ਰੀ ਰਾਕੇਸ ਮਹਿਤਾ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ 'ਯਾਰਾ ਵੇ' 5 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਅਤੇ ਇਹ ਪੰਜਾਬੀ ਸਿਨੇਮਾ ਨੂੰ ਨਵੀਂ ਦਿਸ਼ਾ ਦੇਣ ਵਾਲੀ ਸਾਬਿਤ ਹੋਵੇਗੀ।''

'ਯਾਰਾ ਵੇ' ਫਿਲਮ 'ਚ ਗਗਨ ਕੋਕਰੀ, ਯੁਵਰਾਜ ਹੰਸ, ਰਘਬੀਰ ਬੋਲੀ, ਬੀ. ਐੱਨ. ਸ਼ਰਮਾ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਮਲਕੀਤ ਰੌਣੀ ਤੇ ਰਾਣਾ ਜੰਗ ਬਹਾਦਰ ਸਿੰਧ ਨੇ ਕਮਾਲ ਦੀ ਅਦਾਕਾਰੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਲਈ ਸਿਰਫ ਫਿਲਮ ਨਹੀਂ ਕਿ ਦਰਸ਼ਕ ਸਿਨੇਮਾ ਹਾਲ ਗਏ, ਤਾੜੀਆਂ ਮਾਰੀਆਂ ਅਤੇ ਬਾਹਰ ਆ ਗਏ। ਸਗੋਂ ਇਹ ਸਾਡੇ ਲਈ ਇਕ ਸੁਪਨਾ ਹੈ। ਉਹ ਸੁਪਨਾ, ਜਿਸ ਨੂੰ ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਹੀ ਦੇਖਿਆ ਸੀ। ਉਨ੍ਹਾਂ ਕਿਹਾ ਕਿ ਜਿਉਂ-ਜਿਉਂ ਸਮਾਂ ਨੇੜੇ ਆ ਰਿਹਾ ਹੈ, ਸਾਡੀ ਸਾਰਿਆਂ ਦੀ ਉਤਸੁਕਤਾ 'ਚ ਵਾਧਾ ਹੋ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News