Year Ender 2019 : ਇਨ੍ਹਾਂ ਪੰਜਾਬੀ ਸਿਤਾਰਿਆਂ ਦੇ ਘਰ ਗੂੰਜੀਆਂ ਨੰਨ੍ਹੇ ਬੱਚਿਆਂ ਦੀਆਂ ਕਿਲਕਾਰੀਆਂ

12/31/2019 4:02:29 PM

ਜਲੰਧਰ (ਵੈੱਬ ਡੈਸਕ) — ਇਹ ਸਾਲ ਪੰਜਾਬੀ ਸਿਤਾਰਿਆਂ ਦੇ ਨਾਲ-ਨਾਲ ਬਾਲੀਵੁੱਡ ਤੇ ਟੀ. ਵੀ. ਜਗਤ ਦੇ ਸਿਤਾਰਿਆਂ ਲਈ ਵੀ ਖੁਸ਼ੀਆਂ ਭਰਿਆ ਰਿਹਾ ਹੈ। ਇਸ ਸਾਲ ਪੰਜਾਬੀ ਸਿਤਾਰਿਆਂ ਦੇ ਘਰ 'ਚ ਵੀ ਕਈ ਨੰਨ੍ਹੇ ਮਹਿਮਾਨਾਂ ਦੀਆਂ ਕਿਲਕਾਰੀਆਂ ਗੂੰਜੀਆਂ। ਆਓ ਮਾਰਦੇ ਆ ਇਕ ਨਜ਼ਰ ਅਜਿਹੇ ਹੀ ਸਿਤਾਰਿਆਂ 'ਤੇ ਜੋ ਇਸ ਸਾਲ ਮਾਤਾ-ਪਿਤਾ ਬਣੇ :-

ਗਿੱਪੀ ਗਰੇਵਾਲ
ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਤੇ ਉੱਘੇ ਗਾਇਕ ਗਿੱਪੀ ਗਰੇਵਾਲ ਇਸ ਵਾਰ ਤੀਜੇ ਬੱਚੇ ਦੇ ਪਿਤਾ ਬਣੇ ਹਨ। ਇਸ ਵਾਰ ਵੀ ਪ੍ਰਾਮਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖਸ਼ੀ ਹੈ। ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂ ਗੁਰਬਾਜ਼ ਗਰੇਵਾਲ ਰੱਖਿਆ ਹੈ।

ਰੋਸ਼ਨ ਪ੍ਰਿੰਸ
ਪੰਜਾਬੀ ਅਦਾਕਾਰਾ ਤੇ ਗਾਇਕ ਰੋਸ਼ਨ ਪ੍ਰਿੰਸ ਇਸ ਸਾਲ ਇਕ ਵਾਰ ਫਿਰ ਤੋਂ ਪਿਤਾ ਬਣੇ ਹਨ। ਪ੍ਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖਸ਼ੀ ਹੈ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਗੌਰਿਕ ਰੱਖਿਆ ਹੈ।

ਕਪਿਲ ਸ਼ਰਮਾ
ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੇ ਘਰ ਸਾਲ ਦੇ ਅੰਤ 'ਚ ਨੰਨ੍ਹੀ ਪਰੀ ਨੇ ਜਨਮ ਲਿਆ। ਹਾਲਾਂਕਿ ਬੱਚੀ ਦਾ ਕੀ ਨਾਂ ਰੱਖਿਆ ਹੈ, ਇਸ ਬਾਰੇ ਹਾਲੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ।
Image result for kapil sharma and ginni chatrath
ਸਿੱਪੀ ਗਿੱਲ
ਪੰਜਾਬੀ ਅਦਾਕਾਰ ਤੇ ਗਾਇਕ ਸਿੱਪੀ ਗਿੱਲ ਵੀ ਇਸੇ ਸਾਲ ਪਿਤਾ ਬਣੇ। ਉਨ੍ਹਾਂ ਦੇ ਘਰ ਇਸ ਸਾਲ ਨੰਨ੍ਹੇ ਪੁੱਤਰ ਦੀਆਂ ਕਿਲਕਾਰੀਆਂ ਗੂੰਜੀਆਂ। ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂ ਜੁਝਾਰ ਰੱਖਿਆ।

ਸੁਰਵੀਨ ਚਾਵਲਾ
ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਵੀ ਇਸੇ ਸਾਲ ਮਾਂ ਬਣੀ ਹੈ। ਉਨ੍ਹਾਂ ਨੂੰ ਪ੍ਰਮਾਤਮਾ ਨੇ ਧੀ ਦੀ ਦਾਤ ਬਖਸ਼ੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News