Year Ender 2019 : ਇਨ੍ਹਾਂ ਸਿਤਾਰਿਆਂ ਨੇ 2019 ''ਚ ਲਾਏ ਫਿਲਮਾਂ ਦੇ ਚੌਕੇ

12/31/2019 3:40:09 PM

ਜਲੰਧਰ (ਰਾਹੁਲ ਸਿੰਘ/ਲਖਨ ਪਾਲ) — ਪੰਜਾਬੀ ਫਿਲਮ ਇੰਡਸਟਰੀ ਦੇ ਕੁਝ ਅਜਿਹੇ ਕਲਾਕਾਰ ਵੀ ਇਸ ਸਾਲ ਕਾਫੀ ਚਰਚਾ 'ਚ ਰਹੇ, ਜਿਨ੍ਹਾਂ ਨੇ ਇਕ ਨਹੀਂ, ਦੋ ਨਹੀਂ, ਸਗੋਂ ਚਾਰ-ਚਾਰ ਫਿਲਮਾਂ 'ਚ ਅਹਿਮ ਕਿਰਦਾਰ ਨਿਭਾਏ। ਆਓ ਮਾਰਦੇ ਹਾਂ ਇਕ ਨਜ਼ਰ ਇਨ੍ਹਾਂ ਸਿਤਾਰਿਆਂ 'ਤੇ—

ਗਿੱਪੀ ਗਰੇਵਾਲ
ਗਿੱਪੀ ਸਭ ਤੋਂ ਪਹਿਲਾਂ ਫਿਲਮ 'ਮੰਜੇ ਬਿਸਤਰੇ 2' 'ਚ ਨਜ਼ਰ ਆਏ, ਜੋ 12 ਅਪ੍ਰੈਲ ਨੂੰ ਰਿਲੀਜ਼ ਹੋਈ। ਇਸ ਤੋਂ ਬਾਅਦ ਗਿੱਪੀ ਦੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਰਿਲੀਜ਼ ਹੋਈ, ਜੋ 24 ਮਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ। ਗਿੱਪੀ ਨੇ ਫਿਰ 19 ਜੁਲਾਈ ਨੂੰ 'ਅਰਦਾਸ ਕਰਾਂ' ਫਿਲਮ ਨਾਲ ਸਿਨੇਮਾਘਰਾਂ 'ਚ ਦਸਤਕ ਦਿੱਤੀ। ਗਿੱਪੀ ਨੇ 1 ਨਵੰਬਰ ਨੂੰ 'ਡਾਕਾ' ਫਿਲਮ ਨਾਲ 2019 ਦੀ ਆਖਰੀ ਫਿਲਮ ਵਜੋਂ ਸਿਨੇਮਾਘਰਾਂ 'ਚ ਹਾਜ਼ਰੀ ਲਗਵਾਈ।
Image result for gippy grewal
ਬੀਨੂੰ ਢਿੱਲੋਂ
ਅਦਾਕਾਰ ਬੀਨੂੰ ਢਿੱਲੋਂ ਲਈ ਵੀ ਸਾਲ 2019 ਕਾਫੀ ਸ਼ਾਨਦਾਰ ਰਿਹਾ। ਬੀਨੂੰ ਢਿੱਲੋਂ ਨੇ ਸਾਲ 2019 ਦੀ ਸ਼ੁਰੂਆਤ 14 ਫਰਵਰੀ ਨੂੰ ਫਿਲਮ 'ਕਾਲਾ ਸ਼ਾਹ ਕਾਲਾ' ਨਾਲ ਕੀਤੀ। ਇਸ ਤੋਂ ਬਾਅਦ 23 ਅਗਸਤ ਨੂੰ ਬੀਨੂੰ ਨੇ ਫਿਲਮ 'ਨੌਕਰ ਵਹੁਟੀ ਦਾ' ਨਾਲ ਹਾਜ਼ਰੀ ਭਰੀ। ਫਿਰ 15 ਮਾਰਚ ਨੂੰ ਬੀਨੂੰ ਦੀ ਫਿਲਮ 'ਬੈਂਡ ਵਾਜੇ' ਸਿਨੇਮਾਘਰਾਂ 'ਚ ਰਿਲੀਜ਼ ਹੋਈ। ਬੀਨੂੰ ਢਿੱਲੋਂ ਨੇ ਇਸ ਸਾਲ ਆਖਰੀ ਫਿਲਮ 15 ਨਵੰਬਰ ਨੂੰ ਰਿਲੀਜ਼ ਕੀਤੀ, ਜਿਸ ਦਾ ਨਾਂ ਸੀ 'ਝੱਲੇ'।
Image result for binnu dhillon
ਸਰਗੁਣ ਮਹਿਤਾ
ਸਰਗੁਣ ਮਹਿਤਾ ਨੇ ਇਸ ਸਾਲ ਦੀ ਸ਼ੁਰੂਆਤ 'ਕਾਲਾ ਸ਼ਾਹ ਕਾਲਾ' ਫਿਲਮ ਨਾਲ ਕੀਤੀ, ਜੋ 14 ਫਰਵਰੀ ਨੂੰ ਰਿਲੀਜ਼ ਹੋਈ। ਇਸ ਤੋਂ ਬਾਅਦ ਸਰਗੁਣ ਮਹਿਤਾ 24 ਮਈ ਨੂੰ ਰਿਲੀਜ਼ ਹੋਈ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' 'ਚ ਨਜ਼ਰ ਆਈ। ਸਰਗੁਣ ਦੀ ਤੀਜੀ ਫਿਲਮ 'ਸੁਰਖੀ ਬਿੰਦੀ' ਸੀ, ਜੋ 30 ਅਗਸਤ ਨੂੰ ਰਿਲੀਜ਼ ਹੋਈ। ਸਰਗੁਣ ਨੇ ਸਾਲ ਦੀ ਆਖਰੀ ਫਿਲਮ 'ਝੱਲੇ' ਕੀਤੀ, ਜੋ 15 ਨਵੰਬਰ ਨੂੰ ਰਿਲੀਜ਼ ਹੋਈ।
Image result for Sargun Mehta
ਵਾਮਿਕਾ ਗੱਬੀ
ਵਾਮਿਕਾ ਗੱਬੀ ਨੇ ਸਾਲ 2019 ਦੀ ਸ਼ੁਰੂਆਤ ਫਿਲਮ 'ਨਾਢੂ ਖਾਂ' ਨਾਲ ਕੀਤੀ, ਜੋ 26 ਅਪ੍ਰੈਲ ਨੂੰ ਰਿਲੀਜ਼ ਹੋਈ। ਇਸ ਤੋਂ ਬਾਅਦ ਵਾਮਿਕਾ 3 ਮਈ ਨੂੰ ਰਿਲੀਜ਼ ਹੋਈ ਫਿਲਮ 'ਦਿਲ ਦੀਆਂ ਗੱਲਾਂ' 'ਚ ਨਜ਼ਰ ਆਈ। ਵਾਮਿਕਾ ਨੇ ਤੀਜੀ ਫਿਲਮ 'ਨਿੱਕਾ ਜ਼ੈਲਦਾਰ 3' ਕੀਤੀ, ਜੋ 20 ਸਤੰਬਰ ਨੂੰ ਰਿਲੀਜ਼ ਹੋਈ। ਵਾਮਿਕਾ ਦੀ ਸਾਲ 2019 ਦੀ ਆਖਰੀ ਫਿਲਮ 'ਦੂਰਬੀਨ' ਸੀ, ਜੋ 27 ਸਤੰਬਰ ਨੂੰ ਰਿਲੀਜ਼ ਹੋਈ।
Image result for wamiqa gabbi
ਸੋਨਮ ਬਾਜਵਾ
ਸੋਨਮ ਬਾਜਵਾ ਨੇ ਸਾਲ 2019 ਦੀ ਸ਼ੁਰੂਆਤ 'ਗੁੱਡੀਆਂ ਪਟੌਲੇ' ਫਿਲਮ ਨਾਲ ਕੀਤੀ, ਜੋ 8 ਮਾਰਚ ਨੂੰ ਰਿਲੀਜ਼ ਹੋਈ। ਇਸ ਤੋਂ ਬਾਅਦ ਸੋਨਮ 24 ਮਈ ਨੂੰ ਰਿਲੀਜ਼ ਹੋਈ ਫਿਲਮ 'ਮੁਕਲਾਵਾ' 'ਚ ਨਜ਼ਰ ਆਈ। ਸੋਨਮ ਨੇ ਇਸ ਤੋਂ ਬਾਅਦ 'ਸਿੰਘਮ' ਫਿਲਮ ਨਾਲ ਸਿਨੇਮਾਘਰਾਂ 'ਤੇ ਦਸਤਕ ਦਿੱਤੀ। ਇਹ ਫਿਲਮ 9 ਅਗਸਤ ਨੂੰ ਰਿਲੀਜ਼ ਹੋਈ ਸੀ। ਸੋਨਮ ਦੀ ਸਾਲ 2019 ਦੀ ਆਖਰੀ ਫਿਲਮ 'ਅੜਬ ਮੁਟਿਆਰਾ' ਸੀ, ਜੋ 18 ਅਕਤੂਬਰ ਨੂੰ ਰਿਲੀਜ਼ ਹੋਈ।
Image result for Sonam Bajwa



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News