ਮੁੜ ਵਿਵਾਦਾਂ 'ਚ ਹਨੀ ਸਿੰਘ, 2012 ਦੇ ਮਾਮਲੇ 'ਚ ਜਾਰੀ ਹੋਇਆ ਵਾਰੰਟ

8/9/2019 3:04:43 PM

ਮੁੰਬਈ(ਬਿਊਰੋ)— ਆਏ ਦਿਨ ਵਿਵਾਦਾਂ 'ਚ ਰਹਿਣ ਵਾਲੇ ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਇਕ ਵਾਰ ਫਿਰ ਨਵੇਂ ਵਿਵਾਦ 'ਚ ਫਸ ਗਏ ਹਨ। ਸੱਤ ਸਾਲ ਪੁਰਾਣੇ ਇਕ ਮਾਮਲੇ 'ਚ ਹਾਜ਼ਰ ਨਾ ਹੋਣ 'ਤੇ ਅਦਾਲਤ ਨੇ ਮਸ਼ਹੂਰ ਗਾਇਕ ਹਨੀ ਸਿਘ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 11 ਸਤੰਬਰ ਹੈ। ਦੱਸ ਦੇਈਏ ਕਿ ਆਈ. ਪੀ. ਐੱਸ. ਅਮਿਤਾਭ ਠਾਕੁਰ ਨੇ 31 ਦਸੰਬਰ 2012 'ਚ ਗੋਮਤੀਨਗਰ 'ਚ ਐੱਫ. ਆਈ. ਆਰ. ਦਰਜ ਕਰਵਾਈ ਸੀ। ਜਿਸ 'ਚ ਸਿੰਗਰ ਹਨੀ ਸਿੰਘ 'ਤੇ ਅਸ਼ਲੀਲ ਗੀਤ ਗਾਉਣ ਦਾ ਦੋਸ਼ ਲਗਾਇਆ ਗਿਆ ਸੀ।

ਅਮਿਤਾਭ ਠਾਕੁਰ ਨੇ ਦਰਜ ਕਰਾਇਆ ਸੀ ਕੇਸ

ਸ਼ਿਕਾਇਤ ਕਰਤਾ ਆਈ. ਪੀ. ਐੱਸ. ਅਮਿਤਾਭ ਠਾਕੁਰ ਦਾ ਕਹਿਣਾ ਸੀ ਕਿ ਇੰਟਰਨੈੱਟ 'ਤੇ ਚੱਲ ਰਿਹਾ ਹਨੀ ਸਿੰਘ ਦਾ ਗੀਤ ਮਹਿਲਾਵਾਂ ਪ੍ਰਤੀ ਅਸਨਮਾਨ ਤੇ ਗੰਭੀਰ ਦੋਸ਼ਾਂ ਨੂੰ ਵਧਾਵਾ ਦੇਣ ਵਾਲਾ ਹੈ। ਇਸ ਤੋਂ ਬਾਅਦ ਪੁਲਸ ਨੇ ਇਸ ਮਾਮਲੇ 'ਚ ਹਨੀ ਸਿੰਘ ਖਿਲਾਫ ਆਈ. ਪੀ. ਸੀ. ਦੀ ਧਾਰਾ 292, 293 ਅਤੇ 294 'ਚ ਦੋਸ਼ ਪੱਤਰ ਜ਼ਾਰੀ ਕੀਤਾ ਸੀ।

ਪੇਸ਼ ਨਾ ਹੋਣ 'ਤੇ ਜਾਰੀ ਹੋਇਆ ਵਾਰੰਟ

ਇਸ ਤੋਂ ਬਾਅਦ ਮੁੱਖ ਨਿਆਇਕ ਮੈਜੀਸਟ੍ਰੇਟ ਨੇ 23 ਦਸੰਬਰ 2013 ਨੂੰ ਅਦਾਲਤ ਨੇ ਦੋਸ਼ ਪੱਤਰ 'ਤੇ ਨੋਟਿਸ ਲੈਂਦੇ ਹੋਏ ਹਨੀ ਸਿੰਘ ਨੂੰ ਪੇਸ਼ ਹੋਣ ਦਾ ਸਮਨ ਭੇਜਿਆ ਸੀ ਪਰ ਉਦੋਂ ਵੀ ਹਨੀ ਸਿੰਘ ਨਾ ਆਏ। ਇਸ ਲਈ ਪੇਸ਼ ਨਾ ਹੋਣ 'ਤੇ 25 ਮਾਰਚ 2019 ਨੂੰ ਕੋਰਟ ਨੇ 11 ਸਤੰਬਰ 2019 ਲਈ ਗਾਇਕ ਹਨੀ ਸਿੰਘ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਹੈ।

ਹਨੀ ਸਿੰਘ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ

ਹਨੀ ਸਿੰਘ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ। ਹਾਲ ਹੀ 'ਚ ਉਨ੍ਹਾਂ ਦੇ ਗੀਤ 'ਮੱਖਣਾ' ਨੂੰ ਲੈ ਕੇ ਵਿਵਾਦ ਹੋਇਆ ਸੀ। ਕਿਹਾ ਗਿਆ ਸੀ ਕਿ ਇਸ ਗੀਤ 'ਚ ਮਹਿਲਾਵਾਂ ਖਿਲਾਫ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News