ਦੇਖੋ ਕਿਵੇਂ ਬੀਮਾਰੀ ਤੋਂ ਉਭਰ ਰਿਹੈ ਯੁੱਧਵੀਰ ਮਾਣਕ, ਜੈਜ਼ੀ ਬੀ ਨੇ ਸ਼ੇਅਰ ਕੀਤੀ ਤਸਵੀਰ

10/22/2019 10:27:32 AM

ਜਲੰਧਰ (ਬਿਊਰੋ) — ਯੁੱਧਵੀਰ ਮਾਣਕ ਜਿਹੜੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਪਰ ਹੁਣ ਉਨ੍ਹਾਂ ਦੀ ਸਿਹਤ 'ਚ ਕਾਫੀ ਸੁਧਾਰ ਹੋ ਰਿਹਾ ਹੈ। ਸਰੀਰਕ ਤੌਰ 'ਤੇ ਵੀ ਯੁੱਧਵੀਰ ਮਾਣਕ ਕਾਫੀ ਤੰਦਰੁਸਤ ਹੋ ਚੁੱਕੇ ਹਨ। ਹਾਲ ਹੀ 'ਚ ਇਕ ਤਸਵੀਰ ਸਾਹਮਣੇ ਆਈ ਤਸਵੀਰ 'ਚ ਨਜ਼ਰ ਆ ਰਿਹਾ ਹੈ।

PunjabKesari
ਦੱਸ ਦਈਏ ਗਾਇਕ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਯੁੱਧਵੀਰ ਮਾਣਕ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਦਾ ਕਹਿਣਾ ਹੈ ਕਿ ਦਰਸ਼ਕਾਂ ਦੀਆਂ ਅਰਦਾਸਾਂ ਨਾਲ ਉਹ ਹੁਣ ਬਿਲਕੁਲ ਠੀਕ ਹਨ। ਜੈਜ਼ੀ ਬੀ ਨੇ ਤਸਵੀਰ ਦੀ ਕੈਪਸ਼ਨ 'ਚ ਲਿਖਿਆ,''ਆਪਣੀ ਜਿੰਦ ਜਾਨ ਵੀਰ ਯੁੱਧੀ, ਤੁਹਾਡੀਆਂ ਅਰਦਾਸਾਂ ਦੇ ਨਾਲ ਹੀ ਠੀਕ ਹੋਇਆ ਜੀ, ਮਾਲਕ ਹਮੇਸ਼ਾ ਚੜ੍ਹਦੀਕਲਾ 'ਚ ਰੱਖੇ ਜੀ। ਕਲੀਆਂ ਦੇ ਬਾਦਸ਼ਾਹ ਕਹੇ ਜਾਂਦੇ ਮਰਹੂਮ ਕੁਲਦੀਪ ਮਾਣਕ, ਜਿੰਨ੍ਹਾਂ ਦੇ ਇਸ ਦੁਨੀਆ ਤੋਂ ਅਕਾਲ ਚਲਾਣਾ ਕਰਨ ਤੋਂ ਬਾਅਦ ਹੀ ਯੁੱਧਵੀਰ ਮਾਣਕ ਦੀ ਸਿਹਤ ਠੀਕ ਨਹੀਂ ਸੀ। ਜੈਜ਼ੀ ਬੀ ਹੋਰਾਂ ਵੱਲੋਂ ਲੰਬੇ ਤੋਂ ਯੁੱਧਵੀਰ ਮਾਣਕ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿੰਨ੍ਹਾਂ ਨੂੰ ਹੁਣ ਬੂਰ ਵੀ ਪੈ ਰਿਹਾ ਹੈ।''

 
 
 
 
 
 
 
 
 
 
 
 
 
 

Happy birthday to bro yudhveer Manak🤗❤️ Malak hamesha chardi Kala which rakhey ji🙏🏽

A post shared by Jazzy B (@jazzyb) on Oct 2, 2019 at 8:11am PDT


ਦੱਸਣਯੋਗ ਹੈ ਕਿ ਯੁੱਧਵੀਰ ਮਾਣਕ ਬਹੁਤ ਸਾਰੇ ਸਦਾ ਬਹਾਰ ਗਾਣੇ ਦੇ ਚੁੱਕੇ ਹਨ। ਹੁਣ ਫੈਨਜ਼ ਉਨ੍ਹਾਂ ਦੇ ਠੀਕ ਹੋਣ ਤੋਂ ਬਾਅਦ ਦੁਆਵਾਂ ਕਰ ਰਹੇ ਹਨ ਕਿ ਉਹ ਜਲਦ ਆਪਣੀ ਅਵਾਜ਼ ਨਾਲ ਕੁਲਦੀਪ ਮਾਣਕ ਦੀਆਂ ਯਾਦਾਂ ਤਾਜ਼ੀਆਂ ਕਰਨ ਅਤੇ ਮੁੜ ਗਾਇਕੀ ਦੀ ਦੁਨੀਆ ਸਰਗਰਮ ਹੋਣ। ਇਹ ਹੁਣ ਆਉਣ ਵਾਲੇ ਸਮੇਂ 'ਚ ਸਾਫ ਹੋਵੇਗੀ ਕਿ ਯੁੱਧਵੀਰ ਵੀਰ ਮਾਣਕ ਆਖਿਰ ਕਦੋਂ ਤੱਕ ਸੰਗੀਤਕ ਦੁਨੀਆ 'ਚ ਵਾਪਸੀ ਕਰਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News