ਯੁਵਿਕਾ-ਪ੍ਰਿੰਸ ਨਰੂਲਾ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ''ਤੇ ਕਰਵਾਈ ਪੂਜਾ, ਸਾਂਝੀ ਕੀਤੀ ਤਸਵੀਰ
10/12/2019 9:31:56 AM
ਜਲੰਧਰ (ਬਿਊਰੋ) — ਪੰਜਾਬੀ ਅਦਾਕਾਰਾ ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ, ਜੋ ਕਿ ਟੀ. ਵੀ. ਦੀ ਸਭ ਤੋਂ ਜ਼ਿਆਦਾ ਮਸ਼ਹੂਰ ਜੋੜੀ ਹੈ। ਦੋਵਾਂ ਅਦਾਕਾਰਾਂ ਨੂੰ ਸੋਸ਼ਲ ਮੀਡੀਆ 'ਤੇ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਇਹ ਚਰਚਿਤ ਲਵ ਬਰਡਸ ਨੇ ਪਿਛਲੇ ਸਾਲ ਵਿਆਹ ਕਰਵਾ ਲਿਆ ਸੀ। ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਜੋ ਕਿ ਪਿਛਲੇ ਸਾਲ 12 ਅਕਤੂਬਰ ਨੂੰ ਵਿਆਹ ਦੇ ਪਵਿੱਤਰ ਰਿਸ਼ਤੇ 'ਚ ਬੱਝੇ ਗਏ ਸਨ। ਯੁਵਿਕਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ ਅਤੇ ਨਾਲ ਹੀ ਕੈਪਸ਼ਨ 'ਚ ਲਿਖਿਆ ਹੈ, ''ਛੋਟੀ ਜਿਹੀ ਪੂਜਾ ਵਿਆਹ ਦੀ ਪਹਿਲੀ ਵਰ੍ਹੇਗੰਢ ਉੱਤੇ...।''
ਇਸ ਤਸਵੀਰ 'ਚ ਯੁਵਿਕਾ ਚੌਧਰੀ ਨਾਲ ਪ੍ਰਿੰਸ ਨਰੂਲਾ ਵੀ ਨਜ਼ਰ ਆ ਰਹੇ ਹਨ। ਇਸ ਪੂਜਾ 'ਚ ਉਨ੍ਹਾਂ ਨਾਲ ਪਰਿਵਾਰਕ ਮੈਂਬਰ ਵੀ ਨਜ਼ਰ ਆ ਰਹੇ ਹਨ। ਇਸ ਪੋਸਟ 'ਤੇ ਟੀ. ਵੀ. ਜਗਤ ਦੀਆਂ ਹਸਤੀਆਂ ਵੱਲੋਂ ਵਧਾਈਆਂ ਵਾਲੇ ਮੈਸੇਜ ਆ ਰਹੇ ਹਨ। ਫੈਨਜ਼ ਵੱਲੋਂ ਵੀ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ