ਹੰਸ ਰਾਜ ਹੰਸ ਨੇ ਆਪਣੇ ਪੋਤੇ ਲਈ ਗਾਈ ਲੋਰੀ, ਸੁਣ ਕੇ ਯੁਵਰਾਜ ਹੋਏ ਭਾਵੁਕ

5/16/2020 1:28:55 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਘਰ ਹਾਲ 'ਚ ਪੁੱਤਰ ਦਾ ਜਨਮ ਹੋਇਆ ਹੈ। ਇਸ ਜੋੜੇ ਨੇ ਆਪਣੇ ਬੇਟੇ ਦਾ ਨਾਂ ਹਰੀਦਾਨ ਯੁਵਰਾਜ ਹੰਸ ਰੱਖਿਆ ਹੈ। ਇਸ ਦੀ ਜਾਣਕਾਰੀ ਬੀਤੇ ਦਿਨੀਂ ਯੁਵਰਾਜ ਹੰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਸੀ। ਇਸ ਸਭ ਦੇ ਚਲਦੇ ਯੁਵਰਾਜ ਹੰਸ ਨੇ ਇਕ ਹੋਰ ਆਡੀਓ ਸ਼ੇਅਰ ਕੀਤੀ ਹੈ, ਜਿਸ 'ਚ ਯੁਵਰਾਜ ਹੰਦ ਦੇ ਬੇਟੇ ਦੇ ਦਾਦਾ ਹੰਸ ਰਾਜ ਹੰਸ ਲੋਰੀ ਗਾਉਂਦੇ ਹੋਏ ਸੁਣਾਈ ਦੇ ਰਹੇ ਹਨ।

 
 
 
 
 
 
 
 
 
 
 
 
 
 

Tera Naam Rakheya “Hredaan” Ve Tu Te Mummy Daddy Di Jaan Ve.....🧿🧿🧿🧿Emotional Lori From Hredaan’s Daadu. Who Is Not Able To Meet Him Due To Lockdown. But Sending His Love Through A Voice Note On My Whatsapp.....Thnk You Soo Much Dad. Hope To See U You Soon I Got Soo Emotional After Hearing It🙏🏻🙏🏻🙏🏻🙏🏻 #grandad #love

A post shared by Yuvraaj Hans (@yuvrajhansofficial) on May 15, 2020 at 4:33am PDT

 

ਯੁਵਰਾਜ ਹੰਸ ਨੇ ਇਸ ਆਡੀਓ ਨੂੰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, ''ਤੇਰਾ ਨਾਂ ਰੱਖਿਆ ਹਰੀਦਾਨ ਵੇ ਤੂੰ ਮੰਮੀ ਡੈਡੀ ਦੀ ਜਾਨ ਵੇ। ਇਹ ਹਰੀਦਾਨ ਦੇ ਦਾਦੇ ਦੀ ਬਹੁਤ ਹੀ ਭਾਵੁਕ ਲੋਰੀ ਹੈ। ਲੌਕਡਾਊਨ ਕਰਕੇ ਹਰੀਦਾਨ ਦੇ ਦਾਦਾ ਉਸ ਨੂੰ ਮਿਲਣ ਨਹੀਂ ਆ ਸਕੇ, ਜਿਸ ਕਰਕੇ ਉਨ੍ਹਾਂ ਨੇ ਵ੍ਹਟਐਪਸ 'ਤੇ ਇਹ ਆਡੀਓ ਭੇਜ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਧੰਨਵਾਦ ਪਿਤਾ ਜੀ ਮੈਨੂੰ ਉਮੀਦ ਹੈ ਕਿ ਤੁਸੀਂ ਛੇਤੀ ਆਓਗੇ ਪਰ ਇਹ ਆਡੀਓ ਸੁਣਕੇ ਮੈਂ ਬਹੁਤ ਭਾਵੁਕ ਹੋ ਗਿਆ।'' 

 
 
 
 
 
 
 
 
 
 
 
 
 
 

Dont Worry Mamma And Papa Will Always Hold Your Hand And Guide You Forever.....Welcome #babyhans 🧿🧿

A post shared by Yuvraaj Hans (@yuvrajhansofficial) on May 12, 2020 at 8:40am PDT


ਦੱਸ ਦਈਏ ਕਿ ਯੁਵਰਾਜ ਹੰਸ ਵੱਲੋਂ ਸ਼ੇਅਰ ਕੀਤੀ ਇਸ ਆਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਲਗਾਤਾਰ ਇਸ ਆਡੀਓ 'ਤੇ ਕੁਮੈਂਟ ਕਰ ਰਹੇ ਹਨ।

 
 
 
 
 
 
 
 
 
 
 
 
 
 

Hredaan Yuvraaj Hans👶👶

A post shared by Yuvraaj Hans (@yuvrajhansofficial) on May 14, 2020 at 5:35am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News