ਰੀਅਲ ਲਾਈਫ ਦੀ ਇਹ ਜੋੜੀ ਰੀਲ ਲਾਈਫ ''ਚ ਆਵੇਗੀ ਨਜ਼ਰ

6/3/2019 8:10:53 PM

ਜਲੰਧਰ (ਬਿਊਰੋ)— ਪੰਜਾਬੀ ਸਿਨੇਮਾ 'ਚ ਬਹੁਤ ਘੱਟ ਅਜਿਹਾ ਹੁੰਦਾ ਹੈ ਜਿਥੇ ਰੀਅਲ ਲਾਈਫ ਦੀ ਜੋੜੀ ਸਾਨੂੰ ਰੀਲ ਲਾਈਫ 'ਚ ਨਜ਼ਰ ਆਉਂਦੀ ਹੋਵੇ ਪਰ ਜਲਦ ਹੀ ਅਜਿਹਾ ਕੁਝ ਹੋਣ ਜਾ ਰਿਹਾ ਹੈ। ਜੀ ਹਾਂ, ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੀ ਜੋੜੀ ਹੁਣ ਫਿਲਮੀ ਪਰਦੇ 'ਤੇ ਇਕੱਠੀ ਨਜ਼ਰ ਆਵੇਗੀ। ਇਨ੍ਹਾਂ ਦੀ ਆਗਾਮੀ ਫਿਲਮ 'ਪਰਿੰਦੇ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।ਅਜਬ ਪ੍ਰੋਡਕਸਨ ਵਲੋਂ ਬਣਾਈ ਜਾ ਰਹੀ ਨਿਰਮਾਤਾ ਬੌਬੀ ਸਚਦੇਵਾ ਦੀ ਇਸ ਫਿਲਮ ਨੂੰ ਮਨਭਾਵਨ ਸਿੰਘ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ।

PunjabKesari

ਇਸ ਫਿਲਮ ਦੀ ਕਹਾਣੀ ਫਿਲਮ ਦੇ ਨਿਰਮਾਤਾ ਬੌਬੀ ਸਚਦੇਵਾ ਨੇ ਖੁਦ ਲਿਖੀ ਹੈ, ਜਦਕਿ ਡਾਇਲਾਗਸ ਮਨਭਾਵਨ ਸਿੰਘ ਤੇ ਬੌਬੀ ਸਚਦੇਵਾ ਦੇ ਹਨ।ਦੱਸਣਯੋਗ ਹੈ ਕਿ ਵੱਡੇ ਪੱਧਰ 'ਤੇ ਫਿਲਮਾਈ ਜਾ ਰਹੀ ਇਸ ਫਿਲਮ 'ਚ ਯੁਵਰਾਜ ਤੇ ਮਾਨਸੀ ਤੋਂ ਇਲਾਵਾ ਗਾਇਕ ਤੇ ਅਦਾਕਾਰ ਹਰਸਿਮਰਨ, ਸਪਨਾ ਬੱਸੀ, ਗੁਰਲੀਨ ਚੋਪੜਾ, ਮਲਕੀਤ ਰੌਣੀ, ਹੋਬੀ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ ਤੇ ਨਵਨੀਤ ਨਿਸ਼ਾਨ ਅਹਿਮ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਇਸੇ ਸਾਲ ਰਿਲੀਜ਼ ਕੀਤਾ ਜਾਵੇਗਾ। ਇਹ ਫਿਲਮ ਨੌਜਵਾਨ ਵਿਦਿਆਰਥੀਆਂ 'ਤੇ ਆਧਾਰਿਤ ਦੱਸੀ ਜਾ ਰਹੀ ਹੈ। 'ਪਰਿੰਦੇ' ਫਿਲਮ ਨੂੰ ਇਸੇ ਸਾਲ ਹੀ ਰਿਲੀਜ਼ ਕੀਤਾ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News