ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਘਰ ਗੂੰਜੀਆਂ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ

5/12/2020 12:48:05 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਹਾਲ ਹੀ 'ਚ ਮਾਤਾ-ਪਿਤਾ ਬਣੇ ਹਨ। ਕੁਝ ਮਿੰਟ ਪਹਿਲਾਂ ਹੀ ਯੁਵਰਾਜ ਹੰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਗੁੱਡ ਨਿਊਜ਼ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਫਿਲਹਾਲ ਯੁਵਰਾਜ ਹੰਸ ਨੇ ਹਾਲੇ ਤੱਕ ਆਪਣੇ ਪੁੱਤਰ ਦੀ ਕਿਸੇ ਤਰ੍ਹਾਂ ਦੀ ਕੋਈ ਤਸਵੀਰ ਸ਼ੇਅਰ ਨਹੀਂ ਕੀਤੀ ਹੈ।
PunjabKesariਦੱਸ ਦਈਏ ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੇ ਪਿਛਲੇ ਸਾਲ 21 ਫਰਵਰੀ ਨੂੰ ਗੁਰੂ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਲੈ ਕੇ ਵਿਆਹ ਦੇ ਬੰਧਨ 'ਚ ਬੱਝੇ ਸਨ। ਉਨ੍ਹਾਂ ਦੇ ਵਿਆਹ 'ਤੇ ਖਾਸ ਰਿਸ਼ਤੇਦਾਰ ਅਤੇ ਪਰਿਵਾਰਿਕ ਮੈਂਬਰ ਹੀ ਸ਼ਾਮਲ ਹੋਏ ਸਨ ਪਰ ਵਿਆਹ ਤੋਂ ਬਾਅਦ ਇਕ ਰਿਸ਼ੈਪਸਨ ਪਾਰਟੀ ਰੱਖੀ ਗਈ ਸੀ, ਜਿਸ 'ਚ ਪੰਜਾਬੀ ਮਿਊਜ਼ਿਕ ਤੇ ਫਿਲਮੀ ਜਗਤ ਦੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News