ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਖਰੀਦੀ ਨਵੀਂ ਲਗਜ਼ਰੀ ਕਾਰ

7/22/2019 1:03:07 PM

ਜਲੰਧਰ (ਬਿਊਰੋ) : ਪੰਜਾਬੀ ਅਦਾਕਾਰ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਵਿਆਹ ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਛਾਏ ਹੋਏ ਹਨ। ਹਾਲ ਹੀ 'ਚ ਯੁਵਰਾਜ ਤੇ ਮਾਨਸੀ ਨੇ ਨਵੀਂ ਲਗਜ਼ਰੀ ਗੱਡੀ ਐੱਸ. ਯੂ. ਵੀ. ਖਰੀਦੀ ਹੈ, ਜਿਸ ਦੀ ਵੀਡੀਓ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਸੋਟਰੀ 'ਚ ਸ਼ੇਅਰ ਕੀਤੀ ਹੈ। ਇਸ ਜੋੜੀ ਨੇ ਟੋਇਟਾ ਫਾਰਚਿਊਨਰ ਕਾਰ ਖਰੀਦੀ ਹੈ। ਇਸ ਨਵੀਂ ਐੱਸ. ਯੂ. ਵੀ. ਦੀ ਤਸਵੀਰ ਯੁਵਰਾਜ ਹੰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ।

PunjabKesari

ਇਸ ਐੱਸ. ਯੂ. ਵੀ. ਦੀ ਕੀਮਤ 32 ਤੋਂ 35 ਲੱਖ ਦੇ ਵਿਚਕਾਰ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਇਹ ਕਾਰ ਯੁਰਵਰਾਜ ਦੀ ਪ੍ਰਸਨੈਲਿਟੀ ਨੂੰ ਕਾਫੀ ਮੈਚ ਕਰਦੀ ਹੈ। ਯੁਵਰਾਜ ਹੰਸ ਦੇ ਭਰਾ ਨਵਰਾਜ ਹੰਸ ਨੇ ਇਸ ਨਵੀਂ ਐੱਸ. ਯੂ. ਵੀ. ਲਈ ਉਨ੍ਹਾਂ ਨੂੰ ਵਧਾਈ ਵੀ ਦਿੱਤੀ ਹੈ।

PunjabKesari
ਦੱਸ ਦਈਏ ਕਿ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਇਸੇ ਸਾਲ ਵਿਆਹ ਕਰਵਾਇਆ ਹੈ। ਹੁਣ ਇਹ ਜੋੜੀ ਇੱਕਠੇ ਫਿਲਮ 'ਪਰਿੰਦੇ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਦੱਸਣਯੋਗ ਹੈ ਕਿ ਯੁਵਰਾਜ ਹੰਸ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸਰਗਰਮ ਹਨ।

PunjabKesari

ਗੀਤਾਂ ਦੇ ਨਾਲ–ਨਾਲ ਯੁਵਰਾਜ ਹੰਸ ਕਈ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਨੇ 'ਯਾਰ ਅਣਮੁੱਲੇ', 'ਯਾਰਾ ਵੇ', 'ਬੁਰਾਰ', 'ਮਿਸਟਰ ਐਂਡ ਮਿਸਿਜ਼ 420', 'ਮੁੰਡੇ ਕਮਾਲ ਦੇ' ਸਮੇਤ ਕਈ ਪੰਜਾਬੀ ਫਿਲਮਾਂ 'ਚ ਕਰ ਚੁੱਕੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News