ਜਦੋ ਸੋਨਾਕਸ਼ੀ ਸਿਨ੍ਹਾ ਨੂੰ ਜ਼ੋਰਾ ਰੰਧਾਵਾ ਨੇ ਦੱਸਿਆ ਸੀ ਆਪਣੀ ''ਡਰੀਮ ਗਰਲ''
11/19/2019 1:19:07 PM
ਜਲੰਧਰ (ਬਿਊਰੋ) — ਹਮੇਸ਼ਾ ਹੀ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿਣ ਵਾਲੇ ਪੰਜਾਬੀ ਗਾਇਕ ਜ਼ੋਰਾ ਰੰਧਾਵਾ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਨੇ ਸੰਗੀਤ ਜਗਤ ਦੀ ਝੋਲੀ 'ਚ ਕਈ ਹਿੱਟ ਗੀਤ ਪਾਏ ਹਨ।

'ਇੰਚ' ਤੇ 'ਵੰਡਰਲੈਂਡ' ਨਾਲ ਚੜੀ ਗੁੱਡੀ
ਦੱਸ ਦਈਏ ਜ਼ੋਰਾ ਰੰਧਾਵਾ ਨੇ ਸਾਲ 2015 'ਚ 'ਇੰਚ' ਗੀਤ ਨਾਲ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦਾ ਇਹ ਗੀਤ ਦਰਸ਼ਕਾਂ 'ਚ ਕਾਫੀ ਮਕਬੂਲ ਹੋਇਆ। ਇਸ ਤੋਂ ਬਾਅਦ ਸਾਲ 2016 'ਚ ਉਨ੍ਹਾਂ ਦਾ ਗੀਤ 'ਵੰਡਰਲੈਂਡ' ਆਇਆ, ਜੋ ਕਿ ਪੰਜਾਬੀ ਫਿਲਮ 'ਲਕੀਰਾਂ' 'ਚ ਗਾਇਆ ਗਿਆ ਸੀ। ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।

ਅਰਦਾਸ ਫਿਲਮ 'ਚ ਕਰ ਚੁੱਕੇ ਨੇ ਕੰਮ
ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ' 'ਚ ਜ਼ੋਰਾ ਰੰਧਾਵਾ ਕੰਮ ਕਰ ਚੁੱਕੇ ਹਨ। ਦੱਸ ਦਈਏ ਕਿ ਇਸ ਫਿਲਮ 'ਚ ਗਿੱਪੀ ਗਰੇਵਾਲ ਨਾਲ ਈਸ਼ਾ ਰਿਖੀ ਮੁੱਖ ਭੂਮਿਕਾ 'ਚ ਸੀ। ਜ਼ੋਰਾ ਰੰਧਾਵਾ ਨੇ ਇਸ ਫਿਲਮ 'ਚ ਈਸ਼ਾ ਦੇ ਭਰਾ ਦਾ ਕਿਰਦਾਰ ਨਿਭਾਇਆ ਸੀ।

ਅੰਮ੍ਰਿਤਸਰ ਦੇ ਰਹਿਣ ਵਾਲੇ ਪਰ ਜ਼ਿਆਦਾ ਸਮਾਂ ਵਿਦੇਸ਼ਾਂ 'ਚ ਗੁਜ਼ਾਰਦੇ
ਜ਼ੋਰਾ ਰੰਧਾਵਾ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਪਰ ਉਹ ਜ਼ਿਆਦਾਤਰ ਸਮਾਂ ਵਿਦੇਸ਼ਾ 'ਚ ਬਤੀਤ ਕਰਦੇ ਹਨ। ਪੰਜਾਬ 'ਚ ਉਹ ਆਪਣੇ ਗੀਤ ਤਿਆਰ ਕਰਨ ਆਉਂਦੇ ਹਨ ਅਤੇ ਉਨ੍ਹਾਂ ਦੇ ਜ਼ਿਆਦਾਤਰ ਗੀਤਾਂ ਦਾ ਮਿਊਜ਼ਿਕ ਡਾ. ਜ਼ਿਊਸ ਹੀ ਤਿਆਰ ਕਰਦੇ ਹਨ।

ਇਸ ਮਾਮਲੇ ਨੂੰ ਲੈ ਕੇ ਰਹੇ ਚਰਚਾ 'ਚ
ਨਵੰਬਰ 2015 ' ਜ਼ੋਰਾ ਰੰਧਾਵਾ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਸੋਨਾਕਸ਼ੀ ਸਿਨ੍ਹਾ ਦੀ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਨਾਲ ਉਨ੍ਹਾਂ ਨੇ ਉਸ ਨੂੰ 'ਵੁੱਡ ਬੀ' ਭਾਵ ਹੋਣ ਵਾਲੀ ਮਿਸਿਜ਼ ਸੋਨਾਕਸ਼ੀ ਜ਼ੋਰਾ ਰੰਧਾਵਾ ਦੱਸਿਆ ਸੀ। ਪੋਸਟ ਮੁਤਾਬਕ ਸੋਨਾਕਸ਼ੀ ਜ਼ੋਰਾ ਦੀ 'ਡਰੀਮ ਗਰਲ' ਹੈ ਤੇ ਉਹ ਸੋਨਾਕਸ਼ੀ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ।

ਇਹ ਹਨ ਜ਼ੋਰਾ ਰੰਧਾਵਾ ਦੇ ਹਿੱਟ ਗੀਤ
ਉਂਝ ਤਾਂ ਜ਼ੋਰਾ ਰੰਧਾਵਾ ਦੇ ਸਾਰੇ ਹੀ ਗੀਤ ਕਾਫੀ ਹਿੱਟ ਹਨ। ਉਨ੍ਹਾਂ ਨੇ ਹੁਣ ਤੱਕ ਸੰਗੀਤ ਜਗਤ ਦੀ ਝੋਲੀ 'ਚ 'ਹਾਈ ਕੋਰਟ ਪੇਸ਼ੀ ਜੱਟ', 'ਦੰਗੇ ਤੂੰ ਕਰਵਾਉਂਦੀ', '22ਦਾ', 'ਇੰਚ', 'ਵੰਡਰਲੈਂਡ', 'ਠੋਕੋ ਤਾਲੀ', 'ਪਟਾਕੇ' ਵਰਗੇ ਗੀਤ ਪਾ ਚੁੱਕੇ ਹਨ।

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਸਿਨੇ ਕਾਈਂਡ ਅਵਾਰਡ 2026 ''ਚ ਵਾਮਿਕਾ ਗੱਬੀ, ਰਿਤੇਸ਼ ਦੇਸ਼ਮੁਖ ਸਣੇ ਕਈ ਹੋਰ ਹਸਤੀਆਂ ਹੋਣਗੀਆਂ ਸਨਮਾਨਿਤ
6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ ਨੇ ਸੁਣਾਈ Good News
