PoK ਲਈ ਪਾਕਿ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਇਹ ਭਾਰਤੀ ਐਕਟਰ

8/22/2019 4:34:14 PM

ਨਵੀਂ ਦਿੱਲੀ (ਬਿਊਰੋ) — ਜਦੋਂ ਤੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਈ ਗਈ ਹੈ, ਉਦੋ ਤੋਂ PoK (ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ) ਨੂੰ ਲੈ ਕੇ ਬੀਤੇ ਦਿਨਾਂ ਤੋਂ ਦੇਸ਼ਭਰ 'ਚ ਚਰਚਾ ਚੱਲ ਰਹੀ ਹੈ। ਕੋਈ ਇਸ ਫੈਸਲੇ ਨੂੰ ਸਹੀ ਦੱਸ ਰਿਹਾ ਹੈ ਤੇ ਕੋਈ ਇਸ ਦਾ ਵਿਰੋਧ ਕਰ ਰਿਹਾ ਹੈ ਪਰ ਹੁਣ ਇਕ ਬਾਲੀਵੁੱਡ ਐਕਟਰ ਦਾ ਹੈਰਾਨੀਜਨਕ ਬਿਆਨ ਸਾਹਮਣੇ ਆਇਆ ਹੈ। ਇਹ ਐਕਟਰ ਬਾਰਡਰ 'ਤੇ ਜਾ ਕੇ ਲੜਨ ਨੂੰ ਵੀ ਤਿਆਰ ਹੈ। ਦਰਅਸਲ, ਬਾਲੀਵੁੱਡ ਐਕਟਰ ਕਮਾਲ ਆਰ ਖਾਨ ਨੇ ਇਸ ਮੁੱਦੇ ਨੂੰ ਲੈ ਕੇ ਟਵੀਟ ਕੀਤਾ ਹੈ, ਜਿਸ ਨੇ ਹਰ ਪਾਸੇ ਹੰਗਾਮਾ ਮਚਾ ਦਿੱਤਾ ਹੈ। ਕੇ. ਆਰ. ਕੇ. ਨੇ ਸਾਫ ਤੌਰ 'ਤੇ ਆਪਣੇ ਟਵੀਟ 'ਚ ਇਹ ਜ਼ਾਹਿਰ ਕਰ ਦਿੱਤਾ ਹੈ ਕਿ ਉਸ ਨੂੰ ਕਸ਼ਮੀਰ ਨਾਲ ਕਿੰਨਾ ਪਿਆਰ ਹੈ। 

 

ਕਮਾਲ ਨੇ ਇਸ ਟਵੀਟ 'ਚ ਲਿਖਿਆ ਹੈ ਕਿ ਜੇਕਰ PoK (ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ) ਲਈ ਉਨ੍ਹਾਂ ਨੂੰ ਸੈਨਾ ਨਾਲ ਬਾਰਡਰ 'ਤੇ ਲੜਾਈ 'ਚ ਸ਼ਾਮਲ ਹੋਣਾ ਪਵੇ ਤਾਂ ਮੈਂ ਇਸ ਲਈ ਵੀ ਤਿਆਰ ਹਾਂ। ਇਸ ਟਵੀਟ ਤੋਂ ਬਾਅਦ ਕੁਮੈਂਟਸ ਬਾਕਸ 'ਚ ਲੋਕਾਂ ਨੇ ਤਾਰੀਫਾਂ ਦੇ ਪੁੱਲ ਬੰਨ੍ਹਣੇ ਸ਼ੁਰੂ ਕਰ ਦਿੱਤੇ ਹਨ। ਉਥੇ ਹੀ ਕੁਝ ਲੋਕਾਂ ਨੇ ਇਸ ਪੋਸਟ ਤੋਂ ਬਾਅਦ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇੰਨਾ ਹੀ ਨਹੀਂ ਕਮਾਲ ਆਰ ਖਾਨ ਨੇ ਇਸ ਦੇ ਨਾਲ ਹੀ ਇਕ ਹੋਰ ਟਵੀਟ ਵੀ ਕੀਤਾ ਹੈ, ਜਿਸ 'ਚ ਉਹ ਆਪਣੇ ਦੇਸ਼ 'ਚ ਹੋਣ ਵਾਲੇ ਭ੍ਰਿਸ਼ਟਾਚਾਰ 'ਤੇ ਨਿਸ਼ਾਨਾ ਸਾਧ ਰਹੇ ਹਨ।

 

ਇਸ ਤੋਂ ਬਾਅਦ ਕੱਲ ਦੇਰ ਰਾਤ ਕੇ. ਆਰ. ਕੇ ਨੇ ਇਕ ਟਵੀਟ ਕਰਕੇ ਸੋਸ਼ਲ ਮੀਡੀਆ ਤੋਂ ਹਮੇਸ਼ਾ ਲਈ ਜਾਣ ਦੀ ਗੱਲ ਆਖੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਟਵੀਟਸ ਕਾਰਨ ਕਾਫੀ ਪ੍ਰੈੱਸ਼ਰ ਝੱਲਦੇ ਹਨ। ਹੁਣ ਹੋਰ ਨਹੀਂ ਸਹਿ ਸਕਦਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News