'ਏਅਰ ਸਟ੍ਰਾਈਕ 2' ਤੋਂ ਡਰੇ ਪਾਕਿ ਦੇ ਫਿਲਮੀ ਸਿਤਾਰੇ, ਕੀਤੇ ਇਹ ਟਵੀਟ

2/27/2019 11:25:43 AM

ਨਵੀਂ ਦਿੱਲੀ (ਬਿਊਰੋ) — ਭਾਰਤੀ ਏਅਰ ਫੋਰਸ ਨੇ 26 ਜਨਵਰੀ ਨੂੰ ਤੜਕੇ 3.30 'ਤੇ ਪਾਕਿਸਤਾਨ ਦੇ ਬਾਲਾਕੋਟ 'ਚ ਅੱਤਵਾਦੀ ਸੰਗਠਨ ਜੈਸ਼-ਏ-ਮਹੁਮੰਦ ਦੇ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ। ਅੱਤਵਾਦੀਆਂ ਦੇ ਕਈ ਠਿਕਾਣਿਆਂ ਨੂੰ ਤਬਾਹ ਕਰਕੇ ਭਾਰਤੀ ਹਵਾਈ ਸੈਨਾ ਨੇ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦਾ ਬਦਲਾ ਲੈ ਲਿਆ ਹੈ। ਭਾਰਤ ਦੀ ਇਸ ਕਾਰਵਾਈ ਤੋਂ ਬਾਅਦ ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਹੀ ਪਾਕਿਸਤਾਨ 'ਚ ਹੜਕੰਪ ਮਚਿਆ ਹੋਇਆ ਹੈ। ਦੋਵਾਂ ਦੇਸਾਂ ਦੀ ਸੀਮਾ 'ਤੇ ਤਨਾਅ ਬਣਿਆ ਹੋਇਆ ਹੈ। ਸੋਸ਼ਲ ਮੀਡੀਆ 'ਤੇ ਇਸ ਨੂੰ ਯੁੱਧ ਦਾ ਆਗਾਜ ਮੰਨਿਆ ਜਾ ਰਿਹਾ ਹੈ। ਅਜਿਹੇ ਮਾਹੌਲ 'ਚ ਸੈਨਾ ਦੀ ਬਹਾਦਰੀ ਨੂੰ ਪੂਰੇ ਬਾਲੀਵੁੱਡ ਨੇ ਸਲਾਮ ਕੀਤਾ ਹੈ। ਉਥੇ ਹੀ ਕਈ ਪਾਕਿਸਤਾਨੀ ਐਕਟਰੈੱਸ ਨੇ ਵੀ ਸੋਸ਼ਲ ਮੀਡੀਆ 'ਤੇ ਹਮਲੇ ਤੋਂ ਬਾਅਦ ਰਿਐਕਸ਼ਨ ਦਿੱਤਾ ਹੈ।
 

ਸ਼ਾਹਰੁਖ ਖਾਨ ਨਾਲ ਫਿਲਮ 'ਰਈਸ' 'ਚ ਨਜ਼ਰ ਆ ਚੁੱਕੀ ਅਦਾਕਾਰਾ ਮਾਹਿਰਾ ਖਾਨ ਨੇ ਟਵੀਟ ਕਰਦੇ ਹੋਏ ਲਿਖਿਆ, ''ਇਸ ਤੋਂ ਬੁਰਾ ਕੁਝ ਨਹੀਂ, ਯੁੱਧ ਕਰਨਾ ਸਭ ਤੋਂ ਵੱਡੀ ਮੂਰਖਤਾ ਹੈ। ਸਮਝਦਾਰ ਬਣੋ, ਪਾਕਿਸਤਾਨ ਜ਼ਿੰਦਾਬਾਦ।'' ਮਾਹਿਰਾ ਖਾਨ ਨੇ ਇਹ ਟਵੀਟ ਪਾਕਿਸਤਾਨ ਦੀ ਲੇਖਿਕਾ ਤੇ ਸਾਬਕਾ ਪਾਕਿ ਪ੍ਰਧਾਨ ਮੰਤਰੀ ਜੁਲਫਿਕਾਰ ਅਲੀ ਭੂਟੋ ਦੀ ਪੋਤੀ ਫਾਤਿਮਾ ਭੂਟੋ ਦੇ ਟਵੀਟ 'ਤੇ ਕੁਮੈਂਟ ਕਰਦੇ ਹੋਏ ਕੀਤਾ। ਫਾਤਿਮਾ ਨੇ ਟਵੀਟ 'ਚ ਲਿਖਿਆ ਸੀ, ''ਇਸ ਤੋਂ ਬੁਰਾ ਕੁਝ ਨਹੀਂ ਹੋ ਸਕਦਾ ਹੈ ਕਿ ਲੋਕ ਯੁੱਧ ਨੂੰ ਚੀਅਰ ਕਰ ਰਹੇ ਹਨ।''
 

ਮਾਹਿਰਾ ਖਾਨ ਤੋਂ ਇਲਾਵਾ ਫਿਲਮ 'ਸਨਮ ਤੇਰੀ ਕਸਮ' 'ਚ ਨਜ਼ਰ ਆਈ ਅਦਾਕਾਰਾ ਮਾਵਰਾ ਹੋਕੇਨ ਨੇ ਕਿਹਾ, ''ਯੁੱਧ 'ਚ ਕੋਈ ਜੇਤੂ ਨਹੀਂ ਹੁੰਦਾ, ਇਹ ਸਮਾਂ ਹੈ ਇਨਸਾਨੀਅਤ ਸਮਝਣ ਦਾ। ਮੀਡੀਆ ਨੂੰ ਇਹ ਜਿੰਮੇਦਾਰੀ ਚੁੱਕਣੀ ਚਾਹੀਦੀ ਕਿ ਗੱਲ ਨੂੰ ਸਹੀਂ ਤਰੀਕੇ ਨਾਲ ਪੇਸ਼ ਕੀਤਾ ਜਾਵੇ। ਇਹ ਸਾਡੀ ਜ਼ਿੰਮੇਦਾਰੀ ਹੈ ਕਿ ਸਾਨੂੰ ਸ਼ਾਂਤੀ ਬਣੀ ਰੱਖਣੀ ਚਾਹੀਦੀ ਹੈ ਅਤੇ ਮੈਂ ਹਮੇਸ਼ਾ ਸ਼ਾਂਤੀ ਦੀ ਪ੍ਰਾਥਨਾ ਕਰਦੀ ਹਾਂ।''
 

ਦੱਸਣਯੋਗ ਹੈ ਕਿ ਪੁਲਵਾਮਾ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ 'ਤੇ ਪੂਰੀ ਤਰ੍ਹਾਂ ਬੈਨ ਲਾ ਦਿੱਤਾ ਗਿਆ ਹੈ। ਸਲਮਾਨ ਖਾਨ ਦੇ ਪ੍ਰੋਡਕਸ਼ਨ 'ਚ ਬਣੀ ਫਿਲਮ 'ਨੋਟਬੁੱਕ' ਦੀ ਗੱਲ ਕਰੀਏ ਤਾਂ ਫਿਲਮ 'ਚੋਂ ਆਤਿਫ ਅਸਲਮ ਦੁਆਰਾ ਗਾਏ ਇਕ ਗੀਤ ਨੂੰ ਵੀ ਹਟਾ ਦਿੱਤਾ ਗਿਆ ਸੀ ਅਤੇ ਨਾਲ ਹੀ ਫਿਲਮ ਨੂੰ ਪਾਕਿ 'ਚ ਰਿਲੀਜ਼ ਕਰਨ ਤੋਂ ਵੀ ਰੋਕ ਦਿੱਤਾ ਗਿਆ ਸੀ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News