B''Day : ਕਦੇ ਆਯੁਸ਼ਮਾਨ ਨੇ ਟ੍ਰੇਨ ''ਚ ਗੀਤ ਗਾ ਕੇ ਇਕੱਠੇ ਕੀਤੇ ਸਨ ਪੈਸੇ, ਇੰਝ ਮਿਲੀ ਸਫਲਤਾ

9/14/2018 1:19:33 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਣਾ ਫਿਲਮ ਇੰਡਸਟਰੀ ਕਾਫੀ ਨਾਂ ਕਮਾ ਚੁੱਕੇ ਹਨ। ਉਨ੍ਹਾਂ ਕੋਲ ਅੱਜ ਕੰਮ ਦੀ ਕੋਈ ਕਮੀ ਨਹੀਂ ਹੈ। ਹਰ ਫਿਲਮ 'ਚ ਉਨ੍ਹਾਂ ਦੇ ਕਿਰਦਾਰ ਨੂੰ ਸਰਾਹਿਆ ਗਿਆ ਹੈ। ਉਨ੍ਹਾਂ ਦਾ ਜਨਮ 14 ਸਤੰਬਰ, 1984 ਨੂੰ ਹੋਇਆ ਸੀ। ਉਨ੍ਹਾਂ ਦਾ ਪਰਿਵਾਰ ਚੰਡੀਗੜ੍ਹ ਨਾਲ ਸੰਬੰਧ ਰੱਖਦਾ ਹੈ। ਅੱਜ ਜਨਮਦਿਨ ਮੌਕੇ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ।

PunjabKesari
ਆਯੁਸ਼ਮਾਨ ਨੇ ਮਾਸ ਕਮਿਊਨੀਕੇਸ਼ਨ 'ਚ ਮਾਸਟਰ ਡਿਗਰੀ ਕੀਤੀ ਹੈ। ਫਿਲਮਾਂ 'ਚ ਆਉਣ ਤੋਂ ਪਹਿਲਾਂ ਉਹ 5 ਸਾਲ ਥੀਏਟਰ ਕਰ ਚੁੱਕੇ ਹਨ। ਉਨ੍ਹਾਂ ਕਾਫੀ ਸਮਾਂ ਆਰ. ਜੇ. ਵੀ ਰਹਿ ਚੁੱਕੇ ਹਨ। 2012 'ਚ ਵਿੱਕੀ ਡੋਨਰ ਉਨ੍ਹਾਂ ਦੀ ਡੈਬਿਊ ਫਿਲਮ ਸੀ। ਵਿੱਕੀ ਡੋਨਰ ਤੋਂ ਬਾਅਦ 'ਦਮ ਲਗਾ ਕੇ ਹਈਸ਼ਾ' ਅਤੇ 'ਬਰੇਲੀ ਕੀ ਬਰਫੀ' 'ਚ ਆਯੁਸ਼ਮਾਨ ਦੇ ਅਭਿਨੈ ਦੀ ਖੂਬ ਤਾਰੀਫਾਂ ਕੀਤੀਆਂ ਗਈਆਂ।

PunjabKesari
ਆਯੁਸ਼ਮਾਨ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਕਾਲਜ ਦੇ ਦਿਨਾਂ 'ਚ ਇਕ ਵਾਰ ਦਿੱਲੀ ਤੋਂ ਮੁੰਬਈ ਦੀ ਯਾਤਰਾ ਦੌਰਾਨ ਉਨ੍ਹਾਂ ਐਕਪ੍ਰੈਸ ਟ੍ਰੇਨ 'ਚ ਗੀਤ ਗਾ ਕੇ ਪੈਸੇ ਇਕੱਠੇ ਕੀਤੇ ਸਨ। ਆਯੁਸ਼ਮਾਨ ਨੇ ਦੱਸਿਆ ਕਿ ਕਾਲਜ ਦੇ ਦਿਨਾਂ 'ਚ ਮੈਂ ਦਿੱਲੀ ਤੋਂ ਮੁੰਬਈ ਜਾ ਰਿਹਾ ਸੀ। ਮੇਰੇ ਨਾਲ ਮੇਰੇ ਦੋਸਤਾਂ ਦਾ ਇਕ ਗਰੁੱਪ ਸੀ। ਅਸੀਂ ਵੱਖ-ਵੱਖ ਕੋਚ 'ਚ ਗਏ ਅਤੇ ਗੀਤ ਗਾਏ। ਯਾਤਰੀਆਂ ਨੇ ਸਾਨੂੰ ਪੈਸੇ ਦਿੱਤੇ। ਸਾਨੂੰ ਇੰਨੇ ਪੈਸੇ ਮਿਲੇ ਕਿ ਅਸੀਂ ਉਸ ਨਾਲ ਆਪਣੀ ਗੋਆ ਟ੍ਰਿਪ ਦਾ ਪੂਰਾ ਨਿਕਲ ਗਿਆ।

PunjabKesari

ਆਯੁਸ਼ਮਾਨ ਨੂੰ ਆਪਣੀ ਡੈਬਿਊ ਫਿਲਮ 'ਵਿੱਕੀ ਡੋਨਰ' ਲਈ ਬੈਸਟ ਮੇਲ ਡੈਬਿਊ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਆਯੁਸ਼ ਦੀ ਆਉਣ ਵਾਲੀ ਫਿਲਮ ਬਾਰੇ ਗੱਲ ਕਰੀਏ ਤਾਂ ਉਹ ਜਲਦ ਹੀ 'ਬਧਾਈ ਹੋ' 'ਚ ਨਜ਼ਰ ਆਉਣਗੇ। ਇਹ ਫਿਲਮ 19 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News