ਕੈਂਸਰ ਦੀ ਭਿਆਨਕ ਬੀਮਾਰੀ ਨੂੰ ਹਰਾ ਕੇ ਅੱਜ 48ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਮਨੀਸ਼ਾ ਕੋਇਰਾਲਾ

8/16/2018 4:33:19 PM

ਮੁੰਬਈ(ਬਿਊਰੋ)— 90 ਦੇ ਦਹਾਕੇ ਦੀ ਅਦਾਕਾਰਾ ਮਨੀਸ਼ਾ ਕੋਇਰਾਲਾ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 16 ਅਗਸਤ 1970 ਨੂੰ ਹੋਇਆ ਸੀ। ਸਾਲ 1989 ਨੇਪਾਲੀ ਫਿਲਮ ਨਾਲ ਆਪਣਾ ਫਿਲਮੀ ਕਰੀਅਰ ਸ਼ੁਰੂ ਕਰਨ ਵਾਲੀ ਮਨੀਸ਼ਾ ਨੂੰ ਪਹਿਲੀ ਹਿੰਦੀ ਫਿਲਮ 1991 'ਚ ਡਾਇਰੈਕਟਰ ਸੁਭਾਸ਼ ਘਈ ਨੇ ਦਿੱਤੀ ਸੀ। ਮਨੀਸ਼ਾ ਨੇਪਾਲ ਦੀ ਰਾਜਨੀਤਕ ਪਰਿਵਾਰ ਤੋਂ ਹੈ।

PunjabKesari

ਉਸ ਦੇ ਦਾਦਾ ਫਰੀਡਮ ਫਾਈਟਰ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਵੀ ਰਹੇ ਹਨ। ਮਨੀਸ਼ਾ ਐਕਟਰਸ ਨਹੀਂ ਡਾਕਟਰ ਬਣਨਾ ਚਾਹੁੰਦੀ ਸੀ। ਉਸ ਨੂੰ ਪਹਿਲਾਂ ਮਾਡਲਿੰਗ ਆਫਰ ਮਿਲਣ ਤੋਂ ਬਾਅਦ ਉਸ ਦੀ ਰੁਚੀ ਐਕਟਿੰਗ 'ਚ ਵਧੀ। ਨੇਪਾਲ ਦੀ ਹੋਣ ਦੇ ਬਾਵਜੂਦ ਮਨੀਸ਼ਾ ਦਾ ਬਚਪਨ ਵਾਰਾਣਸੀ 'ਚ ਬੀਤੀਆ।

PunjabKesari

ਉਸ ਦੀ ਸਕੂਲੀ ਪੜਾਈ ਵੀ ਇੱਥੋ ਹੀ ਗ੍ਰਹਿਣ ਕੀਤੀ ਅਤੇ ਇਸ ਤੋਂ ਬਾਅਦ ਉਹ ਦਿੱਲੀ ਸ਼ਿਫਟ ਹੋ ਗਈ। ਕਰੀਅਰ ਤੋਂ ਬਰੇਕ ਲੈਣ ਤੋਂ ਬਾਅਦ ਸਾਲ 2010 'ਚ ਉਸ ਨੇ ਨੇਪਾਲ ਦੇ ਬਿਜ਼ਨਸਮੈਨ ਨਾਲ ਵਿਆਹ ਕਰਵਾ ਲਿਆ, ਜੋ ਕਾਮਯਾਬ ਨਾ ਰਿਹਾ। ਵਿਆਹ ਤੋਂ ਦੋ ਸਾਲ ਬਾਅਦ ਹੀ ਦੋਵਾਂ ਦਾ ਤਲਾਕ ਹੋ ਗਿਆ।

PunjabKesari

ਇਸ ਤੋਂ ਬਾਅਦ ਪਤਾ ਲੱਗਿਆ ਕਿ ਮਨੀਸ਼ਾ ਕੋਇਰਾਲਾ ਨੂੰ ਕੈਂਸਰ ਹੈ। ਇਸ ਦਾ ਇਲਾਜ ਕਰਵਾ ਉਹ ਮੌਤ ਨੂੰ ਹਰਾ ਕੇ ਵਾਪਸ ਆਈ। 90 ਦੇ ਦਹਾਕੇ 'ਚ ਮਨੀਸ਼ਾ ਦੀ ਦੀਵਨਾਗੀ ਦਾ ਆਲਮ ਇਹ ਸੀ ਕਿ ਉਸ ਦੇ ਫੈਨਜ਼ ਉਸ ਨੂੰ ਖੂਨ ਨਾਲ ਲਿਖ ਕੇ ਚਿੱਠੀਆਂ ਭੇਜਿਆ ਕਰਦੇ ਸਨ। ਇਸ ਬਾਰੇ ਖੁਦ ਮਨੀਸ਼ਾ ਨੇ ਕਿਹਾ ਸੀ ਕਿ ਉਸ ਨੂੰ ਚੰਗਾ ਲੱਗਦਾ ਹੈ ਕਿ ਲੋਕ ਉਸ ਨੂੰ ਇੰਨਾ ਪਿਆਰ ਕਰਦੇ ਹਨ।

PunjabKesari

ਇਲੂ-ਇਲੂ ਗਰਲ ਦੇ ਨਾਂ ਨਾਲ ਫੇਮਸ ਮਨੀਸ਼ਾ ਕੋਇਰਾਲਾ ਦੀ ਲਾਈਫ ਬੇਹੱਦ ਵਿਵਾਦਤ ਰਹੀ ਹੈ। ਉਸ ਦੀ ਜ਼ਿੰਦਗੀ 'ਚ 20 ਤੋਂ ਵੀ ਵੱਧ ਅਫੇਅਰ ਰਹੇ ਹਨ। ਆਪਣੀਆਂ ਫਿਲਮਾਂ ਤੋਂ ਜ਼ਿਆਦਾ ਮਨੀਸ਼ਾ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ 'ਚ ਰਹੀ ਹੈ।

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News