Bday Special ਹਿੱਟ ਗਾਣਿਆਂ ਦਾ ਗੀਤਕਾਰ ਬੰਟੀ ਬੈਂਸ

4/20/2019 6:47:29 PM

ਜਲੰਧਰ (ਬਿਊਰੋ)— ਮਿਹਨਤ, ਜਜ਼ਬੇ ਤੇ ਲਗਨ ਨਾਲ ਇਨਸਾਨ ਕੀ ਕੁਝ ਨਹੀਂ ਕਰ ਸਕਦਾ। ਜੇਕਰ ਕਿਸੇ ਚੰਗੇ ਰਾਹ 'ਤੇ ਇਨਸਾਨ ਤੁਰੇ ਤਾਂ ਮੰਜ਼ਿਲ ਜ਼ਰੂਰ ਹਾਸਲ ਹੁੰਦੀ ਹੈ ਪਰ ਕਹਿੰਦੇ ਹਨ ਕਿ ਮੰਜ਼ਿਲ ਹਾਸਲ ਕਰਨ ਲਈ ਕਾਫੀ ਸੰਘਰਸ਼ ਕਰਨਾ ਪੈਂਦਾ ਹੈ ਤੇ ਇਹ ਸੰਘਰਸ਼ ਕੀਤਾ ਹੈ ਬੰਟੀ ਬੈਂਸ ਨੇ।

PunjabKesari

ਅੱਜ ਬੰਟੀ ਬੈਂਸ ਦੇ ਨਾਂ ਦੀ ਤੂਤੀ ਬੋਲਦੀ ਹੈ, ਉਸ ਦੇ ਲਿਖੇ ਗੀਤ ਡੀ. ਜੇ. ਤੋਂ ਲੈ ਕੇ ਮੋਬਾਇਲਾਂ ਦੀਆਂ ਰਿੰਗਟਿਊਨਜ਼ 'ਚ ਵੱਜਦੇ ਹਨ।ਜਲੰਧਰ ਦੀ ਇਕ ਮਸ਼ਹੂਰ ਮਿਊਜ਼ਿਕ ਕੰਪਨੀ 'ਚ ਬਤੌਰ ਮੈਨੇਜਰ ਕੰਮ ਕਰ ਚੁੱਕੇ ਬੰਟੀ ਬੈਂਸ ਦੀ ਅੱਜ ਖੁਦ ਦੀ ਮਿਊਜ਼ਿਕ ਕੰਪਨੀ ਹੈ।

PunjabKesari

ਬੰਟੀ ਬੈਂਸ ਜਿਥੇ ਆਪ ਗੀਤਕਾਰ ਵਜੋਂ ਮਿਊਜ਼ਿਕ ਇੰਡਸਟਰੀ 'ਚ ਸਥਾਪਿਤ ਹੋਏ, ਉਥੇ ਉਨ੍ਹਾਂ ਨੇ ਕਈ ਗਾਇਕਾਂ ਨੂੰ ਪੱਕੇ ਪੈਰੀਂ ਕੀਤਾ, ਜਿਨ੍ਹਾਂ ਦਾ ਨਾਂ ਮਸ਼ਹੂਰ ਗਾਇਕਾਂ ਦੀ ਲਿਸਟ 'ਚ ਵੀ ਸ਼ੁਮਾਰ ਹੈ।ਕੌਰ ਬੀ, ਜੋਰਡਨ ਸੰਧੂ, ਗਿਤਾਜ਼ ਬਿੰਦਰਖੀਆ ਤੇ ਜੈਨੀ ਜੌਹਲ ਨੂੰ ਇੰਡਸਟਰੀ 'ਚ ਸਥਾਪਿਤ ਕਰਨ ਵਾਲਾ ਗੀਤਕਾਰ ਬੰਟੀ ਬੈਂਸ ਹੀ ਹੈ।

PunjabKesari

'ਮਿਸ ਯੂ', 'ਫੀਲਿੰਗ', 'ਪਿੱਜ਼ਾ ਹੱਟ', 'ਮਿੱਤਰਾਂ ਦੇ ਬੂਟ', 'ਪਸੰਦ ਜੱਟ ਦੀ', 'ਖੇਤ ਨਰਮਾ', 'ਚੰਡੀਗੜ੍ਹ ਰਹਿਣ ਵਾਲੀਏ', 'ਤੀਜੇ ਵੀਕ', 'ਬਰਥਡੇ' ਤੇ 'ਹੈਂਡਸਮ ਜੱਟਾ' ਸਮੇਤ ਕਈ ਗੀਤ ਬੰਟੀ ਬੈਂਸ ਦੀ ਕਲਮ ਤੋਂ ਸਿਰਜੇ ਗਏ ਹਨ। ਬੰਟੀ ਬੈਂਸ ਜਲਦ ਫਿਲਮਾਂ ਵੀ ਪ੍ਰੋਡਿਊਸ ਕਰਨ ਜਾ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News