ਅਮਰੀਕੀ ਮਾਡਲ ਏਂਤਜੇ  ਉਤਗਾਰਡ ਬੋਲਡ ਤਸਵੀਰਾਂ ਨਾਲ ਇੰਟਰਨੈੱਟ ''ਤੇ ਮਚਾ ਰਹੀ ਹੈ ਸਨਸਨੀ

Thursday, August 9, 2018 4:43 PM

ਲਾਸ ਏਂਜਲਸ (ਬਿਊਰੋ)—  ਮਸ਼ਹੂਰ ਅਮਰੀਕੀ ਮਾਡਲ ਏਂਤਜੇ ਉਤਗਾਰਡ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਲੇਟੈਸਟ ਤਸਵੀਰਾਂ ਰਾਹੀਂ ਇੰਟਰਨੈੱਟ 'ਤੇ ਖਲਬਲੀ ਮਚਾ ਰਹੀ ਹੈ। 22 ਸਾਲਾ ਇਸ ਅਮਰੀਕੀ ਮਾਡਲ ਨੂੰ ਕਈ ਖਿਤਾਬ ਮਿਲ ਚੁੱਕੇ ਹਨ।

PunjabKesari

ਪਲੇਅਬੁਆਏ ਮੈਗਜ਼ੀਨ ਵਲੋਂ ਉਸ ਨੂੰ 'ਨੈਕਸਟ, ਨੈਕਸਟ ਕੇਟ ਉਪਟਨ' ਤੇ ਮੈਕਸਿਮ ਵਲੋਂ ਉਸ ਨੂੰ 'ਗਿਫਟ ਫਰਾਮ ਦਿ ਇੰਸਟਾਗ੍ਰਾਮ ਗੌਡਸ' ਦਾ ਖਿਤਾਬ ਦਿੱਤਾ ਗਿਆ ਹੈ।

PunjabKesari

ਏਂਤਜੇ ਦੀ ਲੁੱਕ ਕਾਫੀ ਹੱਦ ਤਕ ਕੇਟ ਉਪਟਨ ਨਾਲ ਮਿਲਦੀ ਹੈ ਤੇ ਕਈ ਵਾਰ ਲੋਕ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਤੇ ਕੇਟ ਉਪਟਨ ਦਾ ਭੁਲੇਖਾ ਵੀ ਖਾ ਜਾਂਦੇ ਹਨ।

PunjabKesari

ਇਕ ਇੰਟਰਵਿਊ 'ਚ ਏਂਤਜੇ ਨੇ ਕਿਹਾ, ''ਮੈਂ ਕੇਟ ਉਪਟਨ ਵਾਂਗ ਬਣਨਾ ਚਾਹੁੰਦੀ ਸੀ।

PunjabKesari

ਮੈਂ ਉਸ ਨੂੰ ਪਿਆਰ ਕਰਦੀ ਹਾਂ ਤੇ ਹਮੇਸ਼ਾ ਉਸ ਦੀ ਫੈਨ ਰਹੀ ਹਾਂ। ਹਾਲਾਂਕਿ ਏਂਤਜੇ ਨੂੰ ਉਪਟਨ ਨਾਲ ਤੁਲਨਾ ਕੀਤਾ ਜਾਣਾ ਪਸੰਦ ਹੈ ਪਰ ਉਸ ਨੇ ਕਿਹਾ ਕਿ ਉਸ ਕੋਲ ਕਰੀਅਰ ਦੇ ਅਲੱਗ-ਅਲੱਗ ਬਦਲ ਮੌਜੂਦ ਹਨ।

PunjabKesari

ਏਂਤਜੇ ਕਹਿੰਦੀ ਹੈ ਕਿ ਜਦੋਂ ਉਸ ਨੂੰ 'ਨੈਕਸਟ, ਨੈਕਸਟ ਕੇਟ ਉਪਟਨ' ਦਾ ਟਾਈਟਲ ਮਿਲਿਆ, ਉਦੋਂ ਉਸ ਨੂੰ ਬਹੁਤ ਖੁਸ਼ੀ ਹੋਈ ਪਰ ਉਹ ਇਸ ਤੋਂ ਕੁਝ ਜ਼ਿਆਦਾ ਚਾਹੁੰਦੀ ਹੈ।

PunjabKesari

ਉਸ ਨੇ ਐਕਟਿੰਗ ਦੀ ਦੁਨੀਆ ਨੂੰ ਜਿਊਣਾ ਹੈ। ਏਂਤਜੇ ਆਪਣੇ ਸੁਪਨੇ ਨੂੰ ਜਿਊਣ ਤੇ ਹਾਲੀਵੁੱਡ 'ਚ ਡੈਬਿਊ ਕਰਨ ਲਈ ਆਪਣੇ ਹੋਮ ਟਾਊਨ ਵਿਸਕਾਨਸਿਨ ਨੂੰ ਛੱਡ ਕੇ ਲਾਸ ਏਂਜਲਸ 'ਚ ਰਹਿਣ ਲੱਗੀ ਹੈ।

PunjabKesari

ਉਸ ਨੇ ਕਿਹਾ ਕਿ ਉਹ ਕਾਮੇਡੀ ਟੈਲੀਵਿਜ਼ਨ ਸ਼ੋਅ 'ਚ ਇਕ ਅਭਿਨੇਤਰੀ ਤੇ ਸਟਾਰ ਬਣਨ ਦੀ ਉਮੀਦ ਰੱਖਦੀ ਹੈ।

PunjabKesari


Edited By

Chanda Verma

Chanda Verma is news editor at Jagbani

Read More