ਕ੍ਰਿਸ ਪੈਟ ਤੇ ਕੈਥਰੀਨ ਸ਼ਵਾਰਜਨੇਗਰ ਛੇਤੀ ਕਰਵਾ ਸਕਦੇ ਹਨ ਮੰਗਣੀ

9/16/2018 12:17:37 PM

ਮੁੰਬਈ (ਬਿਊਰੋ)— ਹਾਲੀਵੁੱਡ ਅਦਾਕਾਰਾ ਕ੍ਰਿਸ ਪੈਟ ਅਤੇ ਲੇਖਿਕਾ ਕੈਥਰੀਨ ਸ਼ਵਾਰਜਨੇਗਰ ਇਕ-ਦੂਜੇ ਦੇ ਸੰਬੰਧ ਨੂੰ ਲੈ ਕੇ ਗੰਭੀਰ ਹਨ ਅਤੇ ਛੇਤੀ ਹੀ ਮੰਗਣੀ ਕਰਵਾ ਸਕਦੇ ਹਨ। ਇਕ ਸੂਤਰ ਦੇ ਹਵਾਲੇ ਤੋਂ ਮਿਲੀ ਖਬਰ ਮੁਤਾਬਕ ਹਾਲੇਂ ਉਨ੍ਹਾਂ ਨੂੰ ਇਕੱਠੇ ਆਇਆਂ ਨੂੰ ਕੁਝ ਹੀ ਮਹੀਨੇ ਹੋਏ ਹਨ ਪਰ ਕ੍ਰਿਸ (39) ਅਤੇ ਕੈਥਰੀਨ (28) ਆਪਣੇ ਸੰਬੰਧਾਂ ਨੂੰ ਲੈ ਕੇ ਬੇਹੱਦ ਗੰਭੀਰ ਹਨ ਅਤੇ ਜੇ ਇਹ ਦੋਵੇਂ ਛੇਤੀ ਮੰਗਣੀ ਕਰਵਾ ਲੈਂਦੇ ਹਨ ਤਾਂ ਉਨ੍ਹਾਂ ਦੇ ਦੋਸਤ ਹੈਰਾਨ ਨਹੀਂ ਹੋਣਗੇ। ਕੈਥਰੀਨ ਹਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਆਰਨੋਲਸ ਸ਼ਵਾਰਜਨੇਗਰ ਦੀ ਬੇਟੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News